Connect with us

Ludhiana

ਲੁਧਿਆਣਾ ਦਾ ਮੋਦੀਖਾਨਾ ਬਣਿਆ ਖਿੱਚ ਦਾ ਕੇਂਦਰ, ਘੱਟ ਕੀਮਤਾਂ ‘ਤੇ ਮਿਲਦੀਆਂ ਨੇ ਦਵਾਈਆਂ

Published

on

  • ਮੈਡੀਕਲ ਮਾਫ਼ੀਆਂ ਬੰਦ ਕਰਵਾਉਣਾ ਚਾਹੁੰਦਾ ਹੈ ਮੋਦੀਖਾਨਾ
  • ਮੋਦੀਖਾਨੇ ਕਾਰਨ ਮੈਡੀਕਲ ਮਾਫ਼ੀਐ ਦੀਆਂ ਦੁਕਾਨਾਂ ਹੋ ਰਹੀਆਂ ਨੇ ਬੰਦ


ਲੁਧਿਆਣਾ, 28 ਜੂਨ (ਸੰਜੀਵ ਸੂਦ): ਪੰਜਾਬ ਵਿੱਚ ਕਈ ਮਾਫੀਐ ਚੱਲ ਰਹੇ ਨੇ ਜਿਨ੍ਹਾਂ ਚੋ ਇੱਕ ਹੈ ਮੈਡੀਕਲ ਮਾਫੀਆਂ। ਜਿਸ ਵੱਲੋਂ ਲੋਕਾਂ ਨੂੰ ਸ਼ਰੇਆਮ ਲੁੱਟਿਆ ਜਾ ਰਿਹਾ ਹੈ। ਇਥੋਂ ਤੱਕ ਕੇ ਕਈ ਸਰਕਾਰੀ ਹਸਪਤਾਲਾਂ ਵੱਲੋਂ ਵੀ ਕਮੀਸ਼ਨ ਦੇ ਲਾਲਚ ਕਾਰਨ ਗਰੀਬ ਤੇ ਭੋਲੇ ਭਾਲੇ ਲੋਕਾਂ ਨੂੰ ਮੁੱਰਖ ਬਣਾਇਆ ਜਾ ਰਿਹਾ ਹੈ। ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਗਰੀਬਾਂ ਦੀ ਸਹਾਇਤਾ ਲਈ ਬਣੇ ਮੋਦੀਖਾਨੇ ਨੂੰ ਮੈਡੀਕਲ ਮਾਫੀਆਂ ਬੰਦ ਕਰਨ ਦੀਆਂ ਸਾਜਿਸ਼ਾ ਕਰ ਰਿਹਾ ਹੈ।

ਦੱਸ ਦਈਏ ਕਿ ਲੁਧਿਆਣਾ ਦੇ ਸਿਵਲ ਲਾਇਨ ਵਿੱਚ ਸਥਿਤ ਗੁਰੂ ਨਾਨਕ ਮੋਦੀਖਾਨੇ ਦੀਆਂ ਤਸਵੀਰਾਂ ਵਾਇਰਲ ਹੋਇਆਂ ਹਨ। ਜੋ ਅੱਜ ਕੱਲ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਬਾਬੇ ਦੇ ਮੋਦੀਖਾਨੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਤੇ ਚਲਦਿਆਂ ਸਸਤੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜਿਹੜਾ ਟੀਕਾ ਬਜ਼ਾਰ ਵਿੱਚ 2500 ਰੁਪਏ ਦਾ ਮਿਲਦਾ ਹੈ ਓਹੀ ਟੀਕਾ ਮੋਦੀਖਾਨੇ ਵਿੱਚ 450 ਵਿੱਚ ਮਿਲਦਾ ਹੈ। ਇਸੇ ਤਰ੍ਹਾਂ ਸਾਰੀਆਂ ਦਵਾਈਆਂ ਪ੍ਰਿੰਟ ਰੇਟ ਤੋਂ ਤਿੰਨ ਗੁਣਾ ਘੱਟ ਰੇਟ ਤੇ ਮਿਲ ਜਾਂਦੀਆਂ ਹਨ। ਇਥੇ ਕੇਵਲ ਲੁਧਿਆਣਾ ਹੀ ਨਹੀਂ ਲੋਕ ਦੂਜੇ ਰਾਜਾਂ ਤੋਂ ਆਕੇ ਦਵਾਈਆਂ ਲੈਕੇ ਜਾਂਦੇ ਹਨ। ਲੁਧਿਆਣਾ ਵਿਖੇ ਗੁਰੂ ਨਾਨਕ ਮੋਦੀ ਖ਼ਾਨਾ ਖੁੱਲਣ ਤੇ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ। ਅਤੇ ਲੋਕ ਮੈਡੀਕਲ ਮਾਫੀਆ ਹੱਥੋਂ ਲੁੱਟ ਹੋਣ ਤੋਂ ਬਚ ਰਹੇ ਹਨ।

ਮੋਦੀਖਾਨੇ ਦੀ ਸ਼ੁਰੂਆਤ ਕਰਨ ਵਾਲੇ ਹਰਜਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਕੁਝ ਮੈਡੀਕਲ ਮਾਫੀਆ ਦੇ ਲੋਕ ਗੁਰੂ ਨਾਨਕ ਮੋਦੀਖਾਨੇ ਨੂੰ ਬੰਦ ਕਰਵਾਉਣ ਦੀਆਂ ਚਾਲਾਂ ਚੱਲ ਰਹੇ ਹਨ, ਕਿਉਂਕਿ ਲੋਕ ਉਨ੍ਹਾਂ ਵਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਣ ਲਈ ਮੋਦੀਖਾਨੇ ਵੱਲ ਆਉਂਦੇ ਹਨ। ਜਿਸ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਤੇ ਤਾਲੇ ਲਗਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਕੁਝ ਸਬੂਤ ਅਤੇ ਕਾਲ ਰਿਕਾਰਡਿੰਗ ਹੱਥ ਲੱਗੀ ਹੈ ਜਿਸ ਵਿੱਚ ਮੈਡੀਕਲ ਮਾਫੀਆ ਮੋਦੀਖਾਨੇ ਦੇ ਖ਼ਿਲਾਫ਼ ਸਾਜਿਸ਼ ਕਰ ਰਹੇ ਹਨ। ਇਹ ਰਿਕਾਰਡਿੰਗ ਉਹ ਆਉਣ ਵਾਲੇ ਦਿਨਾਂ ਵਿੱਚ ਸਾਰਵਜਨਿਕ ਕਰਨਗੇ।

ਓਧਰ ਆਮ ਲੋਕ ਵੀ ਖੁਲ੍ਹਕੇ ਬਾਬੇ ਨਾਨਕ ਦੇ ਮੋਦੀ ਖਾਨੇ ਦੇ ਹੱਕ ਵਿੱਚ ਆਣ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਾਂ ਮੈਡੀਕਲ ਮਾਫੀਆ ਮੋਦੀਖਾਨੇ ਨੂੰ ਬੰਦ ਕਰਵਾਉਣ ਦੀ ਸਾਜਿਸ਼ ਕਰਨਗੇ ਤਾਂ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ।

ਮੈਡੀਕਲ ਮਾਫੀਐ ਵੱਲੋਂ ਲੋਕਾਂ ਨਾਲ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਸਰਕਾਰਾਂ ਨੂੰ ਅਜਿਹੇ ਮਾਫਿਐ ਵਿਰੁੱਧ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ। ਫਿਲਹਾਲ ਹੁਣ ਇਹ ਵੇਖਣਾ ਹੋਵੇਗਾ ਕਿ ਲੋਕਾਂ ਦੀ ਸਹਾਇਤਾ ਲਈ ਬਣਿਆ ਇਹ ਮੋਦੀਖਾਨਾਂ ਵੱਡੀਆਂ ਤਾਕਤਾਂ ਦੇ ਹੱਥੋਂ ਬੰਦ ਹੁੰਦਾ ਐ ਜਾ ਲੋਕਾਂ ਦੀ ਇਕ ਜੁਟਤਾ ਇਸ ਨੂੰ ਬਣਾਏ ਰੱਖਦੀ ਹੈ।