Punjab
ਮੋਗਾ ਪੁਲਿਸ਼ ਨੂੰ ਮਿਲੀ ਵੱਡੀ ਸਫ਼ਲਤਾ, ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਲੋਕਾਂ ਨੂੰ ਕੀਤਾ ਕਾਬੂ
29 ਜਨਵਰੀ 2024: ਮੋਗਾ ਦੇ ਪਿੰਡ ਦਾਰਾਪੁਰ ਵਿਚ 21,22 ਦੀ ਦਰਮਿਆਨੀ ਰਾਤ ਨੂੰ ਚੋਰਾ ਨੇ ਇੰਡਸਇੰਡ ਬੈਂਕ ਨੂੰ ਨਿਸ਼ਾਨਾ ਬਣਾਇਆ ਸੀ।ਚੋਰਾ ਨੇ ਬੈਕ ਦੇ ਬਾਥਰੂਮ ਦੇ ਰੋਸ਼ਨਦਾਨ ਰਾਹੀਂ ਬੈਕ ਦੇ ਅੰਦਰ ਵੜਕੇ ਅਤੇ ਬੈਂਕ ਵਿੱਚ ਇੱਕ ਸਕਿਓਰਿਟੀ ਗਾਰਡ ਦੀ 12 ਬੋਰ ਦੀ ਰਾਈਫਲ, 2 ਲੈਪਟਾਪ ਅਤੇ ਬੈਂਕ ਦੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਚੋਰੀ ਕਰਕੇ ਲੈ ਗਏ ਸੀ।ਅਤੇ ਪੁਲਿਸ਼ ਨੇ ਗੁਰਜੰਟ ਸਿੰਘ ਸਹਾਇਕ ਮੈਨੇਜਰ ਦੇ ਬਿਆਨਾਂ ਤੇ ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਐਸ ਐਸ ਪੀ ਵਿਵੇਕ ਸੀਲ ਸੋਨੀ ਦੇ ਦਿਸਾ ਨਿਰਦੇਸਾ ਹੇਠ ਦੋਸ਼ੀਆ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਲਈ ਪੁਲਸ ਦੀਆਂ ਵੱਖ ਵੱਖ ਟੀਮਾ ਬਣਾਈਆ ਅਤੇ ਮੁਕੱਦਮਾ ਦੀ ਤਫਤੀਸ ਵਿਗਿਆਨਿਕ/ਟੈਕਨੀਕਲ ਢੰਗਾਂ ਨਾਲ ਅਮਲ ਵਿੱਚ ਲਿਆਦੀ ਤੇ ਮਿਤੀ 28.01.2024 ਨੂੰ ਉਕਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ) ਅਕਾਸ਼ਜੋਤ ਸਿੰਘ ਉਰਫ ਅਕਾਸ਼ ਪੁੱਤਰ ਹਰਜਿੰਦਰ ਸਿੰਘ,ਵਾਸੀ ਸਮਾਲਸਰ ਹਾਲ ਆਬਾਦ ਮਹੇਸ਼ਰੀ ਸੰਧੂਆ ਅਤੇ ਦੂਸਰਾ ਸਤਨਾਮ ਸਿੰਘ ਪੁੱਤਰ ਸੱਤੀ ਪੁੱਤਰ, ਵਾਸੀ ਮਹੇਸ਼ਰੀ ਸੰਧੂਆ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਪਾਸੇ ਬੈਂਕ ਵਿੱਚੋ ਚੋਰੀ ਕੀਤਾ ਸਮਾਨ 2 ਲੈਪਟੋਪ HP ਸਮੇਤ ਚਾਰਜਰ ਅਤੇ ਇੱਕ ਡੱਬਲ ਬੈਰਲ ਹਾਕੀ ਬੰਟ 12 ਬੋਰ ਰਾਇਫਲ ਬਰਾਮਦ ਕੀਤਾ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।