Connect with us

Punjab

ਮੋਗਾ ਪੁਲਿਸ਼ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਦੇ 2 ਸਾਥੀਆਂ ਨੂੰ ਕੀਤਾ ਕਾਬੂ

Published

on

20 ਜਨਵਰੀ 2024:  ਮੋਗਾ ਪੁਲਿਸ ਵੱਲੋ ਗੈਂਗਸਟਰ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਨਾਲ ਸਬੰਧਤ 02 ਵਿਅਕਤੀਆ ਨੂੰ 06 ਪਿਸਟਲਾ ਅਤੇ 8 ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ ਹੈ।ਜਾਣਕਾਰੀ ਦਿੰਦਿਆਂ ਐਸ ਐਸ ਪੀ ਮੋਗਾ ਵਿਵੇਕ ਸ਼ੀਲ ਸੋਨੀ ਨੇ ਦਸਿਆਂ ਕਿ ਮਾਨਯੋਗ ਡਾਇਰੈਕਟਰ ਜਰਨਲ ਪੁਲਿਸ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾ ਤੇ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ ਗੈਂਗਸਟਰ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਨਾਲ ਸਬੰਧਤ 02 ਵਿਅਕਤੀ ਨੂੰ 06 ਪਿਸਟਲਾ ਅਤੇ 8 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ।

ਉਨ੍ਹਾਂ ਦਸਿਆ ਕਿ ਪਰਮਿੰਦਰ ਸਿੰਘ ਉਰਫ ਪਿੰਦਾ ਪੁੱਤਰ ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਬਲਦੇਵ ਸਿੰਘ ਵਾਸੀਆਨ ਬੁੱਟਰ ਕਲਾਂ ਜੋ ਕਿ ਗੈਂਗਸਟਰ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਪੁੱਤਰ ਟੇਕ ਸਿੰਘ ਵਾਸੀ ਬੁੱਟਰ ਕਲਾਂ ਜਿਲ੍ਹਾ ਮੋਗਾ ਦੇ ਗੈਂਗ ਦੇ ਮੈਬਰ ਹਨ ਤੇ ਗੈਂਗਸਟਰ ਨਵਦੀਪ ਸਿੰਘ ਉਰਫ ਜੋਹਨ ਬੁੱਟਰ ਨੇ ਇਹਨਾਂ ਨੂੰ ਵਾਰਦਾਤ ਕਰਨ ਲਈ ਭਾਰੀ ਮਾਤਰਾ ਵਿੱਚ ਅਸਲਾ/ਐਮੂਨੇਸ਼ਨ ਮੁਹੱਈਆ ਕਰਵਾਇਆ ਹੈ। ਪਰਮਿੰਦਰ ਸਿੰਘ ਉਰਫ ਪਿੰਦਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀਆਨ ਬੁੱਟਰ ਕਲਾਂ ਨੂੰ ਕਾਬੂ ਕਰਕੇ ਦੋਨਾ ਦੋਸ਼ੀਆ ਦੀ ਤਲਾਸ਼ੀ ਕੀਤੀ ਤਾਂ ਪਰਮਿੰਦਰ ਸਿੰਘ ਉਰਫ ਪਿੰਦਾ ਦੀ ਡੱਬ ਵਿੱਚੋਂ 2 ਦੇਸੀ ਪਿਸਟਲ 32 ਬੋਰ ਸਮੇਤ 03 ਰੌਂਦ ਜਿੰਦਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਦੀ ਡੱਬ ਵਿੱਚੋਂ 02 ਦੇਸੀ ਪਿਸਟਲ 32 ਬੋਰ ਸਮੇਤ 03 ਰੋਂਦ ਜਿੰਦਾ 32 ਬੋਰ ਬਰਾਮਦ ਕੀਤੇ ਉਕਤ ਗੱਡੀ ਦੀ ਤਲਾਸ਼ੀ ਕਰਨ ਤੇ ਡਰਾਈਵਰ ਸੀਟ ਦੇ ਥੱਲਿਓ 1 ਦੇਸੀ ਰਿਵਾਲਵਰ 32 ਬੋਰ ਸਮੇਤ 02 ਜਿੰਦਾ ਰੋਦ 32 ਬੋਰ ਅਤੇ ਕੰਡਕਟਰ ਸੀਟ ਦੇ ਥੱਲਿਓ 01 ਦੇਸੀ ਪਿਸਟਲ 30 ਬੋਰ (ਕੁੱਲ 06 ਅਸਲੇ ਅਤੇ 8 ਜਿੰਦਾ ਕਾਰਤੂਸ) ਬਰਾਮਦ ਕਰਕੇ ਦੋਸੀਆਨ ਪਰਮਿੰਦਰ ਸਿੰਘ ਉਰਫ ਪਿੰਦਾ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਨੂੰ ਗ੍ਰਿਫਤਾਰ ਕੀਤਾ ਗਿਆ । ਅਤੇ ਜਿੰਨ੍ਹਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।