Connect with us

Uncategorized

ਮੋਹਾਲੀ ‘ਚ ਕੋਰੋਨਾ ਦੇ ਆਏ 26 ਨਵੇਂ ਮਾਮਲੇ, ਕੁੱਲ ਗਿਣਤੀ ਹੋਈ 392

Published

on

ਮੋਹਾਲੀ, 12 ਜੁਲਾਈ (ਆਸ਼ੂ ਅਨੇਜਾ ): ਪੰਜਾਬ ਦੇ ਵਿਚ ਕੋਰੋਨਾ ਦੇ ਲਗਾਤਾਰ ਮਾਮਲੇ ਦੇ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਦੱਸ ਦਈਏ ਹੁਣ ਅਨਲਾਕ ਦੇ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਥੇ ਪਟਿਆਲਾ ਸੀਐੱਮ ਸਿਟੀ ਵੀ ਕੋਰੋਨਾ ਦੀ ਲਪੇਟ ਵਿਚ ਹੈ ਮੋਹਾਲੀ ਦੇ ਵਿਚ ਵੀ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਦੇ ਵਿਚ ਲਗਾਤਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਭਾਵ ਐਤਵਾਰ ਨੂੰ ਮੋਹਾਲੀ ਦੇ ਵਿਚ ਕੋਰੋਨਾ ਦੇ 26 ਨਵੇਂ ਮਾਮਲੇ ਸਾਹਮਣੇ ਆਏ ਹਨ ਦੱਸ ਦਈਏ ਇਹ ਅੰਕੜਾ ਐਤਵਾਰ ਦੀ ਸਵੇਰ ਦਾ ਹੈ।

ਦੱਸਣਯੋਗ ਹੀ ਇਨ੍ਹਾਂ ਵਿਚੋਂ ਮੋਹਾਲੀ ਦੇ ਨਵਾਂ ਗਾਓਂ ਤੋਂ 3 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ 25, 26 ਅਤੇ 29 ਸਾਲ ਦੀ ਮਹਿਲਾ ਸ਼ਾਮਿਲ ਹੈ ਅਤੇ 33 ਸਾਲ ਦੀ ਇੱਕ ਪੀੜਤ ਮਹਿਲਾ ਸ਼ਿਵਜੋਤ ਇਨਕਲੇਵ ਖਰੜ ਤੋਂ ਸੰਬੰਧਿਤ ਹੈ। ਇੱਕ ਪੀੜਤ ਮਹਿਲਾ ਖਰੜ ਦੇ ਗਿਲਕੋ ਵੈੱਲੀ ਦੀ ਨਿਵਾਸੀ ਹੈ ਅਤੇ ਖਰੜ ਦੇ ਸ਼ਿਵਾਲਿਕ ਹੋਮਸ ਨਾਲ 2 ਪੀੜਤ ਸੰਬੰਧਿਤ ਹਨ ਜਿਨ੍ਹਾਂ ਵਿਚ 58 ਸਾਲ ਦੀ ਮਹਿਲਾ ਅਤੇ 34 ਸਾਲ ਦਾ ਮਰਦ ਸ਼ਾਮਿਲ ਹੈ। ਇੱਕ 41 ਸਾਲਾਂ ਪੀੜਤ ਮਹਿਲਾ ਦੀ ਖਰੜ ਦੇ ਸੰਨੀ ਇਨਕਲੇਵ ਨਿਵਾਸੀ ਵਜੋਂ ਪਹਿਚਾਣ ਹੋਈ ਹੈ। ਦੱਸ ਦਈਏ ਢਕੌਲੀ ਤੋਂ 3 ਪੀੜਤ ਸਾਹਮਣੇ ਆਏ ਹਨ ਜਿਨ੍ਹਾਂ ਵਿਚ 41,43 ਅਤੇ 63 ਸਾਲ ਦੇ ਮਰਦ ਸ਼ਾਮਿਲ ਹਨ। ਜ਼ੀਰਕਪੁਰ ਦੇ ਸੰਨੀ ਇਨਕਲੇਵ ਤੋਂ 8 ਸਾਲ ਦੀ ਬੱਚੀ ਸਮੇਤ 30 ਸਾਲ ਦੀ ਮਹਿਲਾ ਅਤੇ 55 ਸਾਲਾਂ ਮਰਦ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਜਦਕਿ ਸੋਹਾਣਾ ਤੋਂ 22 ਅਤੇ 24 ਸਾਲ ਦੀ ਮਹਿਲਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ।
ਸੈਕਟਰ 97 ਤੋਂ 67 ਸਾਲ ਦੀ ਮਹਿਲਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਦੇਸਰਾਬਸੀ ਤੋਂ 69 ਸਾਲ ਦੀ ਮਹਿਲਾ ਝੰਜੇਰੀ ਤੋਂ 65 ਸਾਲ ਦੀ ਮਹਿਲਾ ਸਮੇਤ 20 ਸਲਾ ਦੇ ਮਰਦ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਕੁਰਾਲੀ ਦੇ ਵਾਰਡ ਨੰਬਰ 15 ਤੋਂ 6 ਸਾਲ ਦੀ ਬੱਚੀ ਸਮੇਤ 20 ਸਾਲ ਦੀ ਮਹਿਲਾ ਅਤੇ 2 ਸਾਲ ਦਾ ਮੁੰਡਾ ਅਤੇ 34 ਸਾਲ ਦੇ ਮਰਦ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਅਤੇ ਕੁਰਾਲੀ ਦੇ ਹੀ ਵਾਰਡ ਨੰਬਰ 4 ਤੋਂ 30 ਸਾਲ ਦੀ ਮਹਿਲਾ ਸਮੇਤ 30 ਸਾਲ ਦਾ ਮਰਦ ਕੋਰੋਨਾ ਪਾਜ਼ਿਟਿਵ ਦੀ ਪੁਸ਼ਟੀ ਕੀਤੀ ਗਈ।

ਜਿਸਦੇ ਨਾਲ ਮੋਹਾਲੀ ਵਿਚ 392 ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 271 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਜਦਕਿ 114 ਕੇਸ ਅਜੇ ਵੀ ਐਕਟਿਵ ਹਨ ਅਤੇ ਕੋਰੋਨਾ ਦੇ ਨਾਲ 7 ਲੋਕਾਂ ਦੀ ਮੌਤ ਹੋ ਚੁਕੀ ਹੈ .