Corona Virus
ਕਰੋਨਾ ਦੀ ਮਹਾਂਮਾਰੀ ਕਾਰਨ ਲੋਕਾਂ ਦਾ ਇਲਾਜ ਕਰ ਰਹੇ ਹਸਪਤਾਲਾਂ ਦੇ ਲਈ ਐੱਮਪੀ ਫੰਡ ਜਾਰੀ : ਸੁਖਬੀਰ ਬਾਦਲ

ਫ਼ਿਰੋਜ਼ਪੁਰ,ਪਰਮਜੀਤ ਪੰਮਾ, 5 ਅਪ੍ਰੈਲ : ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੂੰ ਇੱਕ ਵੈਂਟੀਲੇਟਰ ਅਤੇ ਮੈਡੀਕਲ ਕਿੱਟਾਂ ਇਸੇ ਤਰ੍ਹਾਂ ਹੀ ਸਿਵਲ ਹਸਪਤਾਲ ਫ਼ਿਰੋਜ਼ਪੁਰ ਨੂੰ ਮੈਡੀਕਲ ਕਿੱਟਾਂ ਦੇ ਨਾਲਵੈਂਟੀਲੇਟਰ ਤੇ ਜਲਾਲਾਬਾਦ ਸਿਵਲ ਹਸਪਤਾਲ ਲਈ ਮੈਡੀਕਲ ਕਿੱਟਾ ਵੈਂਟੀਲੇਟਰ ਤੋਂ ਇਲਾਵਾ ਇੱਕ ਮੋਬਾਈਲ ਵੈਂਟੀਲੇਟਰ ਐਂਬੂਲੈਂਸ ਦੇ ਲਈ ਫੰਡ ਜਾਰੀ ਕੀਤੇ ਗਏ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਂਬਰ ਪਾਰਲੀਮੈਂਟ ਸੁਖਬੀਰ ਬਾਦਲ ਦੇ ਓ ਐੱਸ ਡੀ ਸਤਿੰਦਰਜੀਤ ਸਿੰਘ ਮੰਟਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੀ ਜੋ ਜ਼ਰੂਰਤਾਂਹੋਣਗੀਆਂ ਉਸ ਦੇ ਲਈ ਹੋਰ ਫੰਡ ਵੀ ਜਾਰੀ ਕੀਤੇ ਜਾਣਗੇ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਮੁੱਚੇ ਵਰਕਰ ਸਾਹਿਬਾਨਾਂ ਦੀ ਡਿਊਟੀ ਲਗਾਈ ਗਈ ਹੈਕਿ ਉਹ ਆਪਣੇ ਪੱਧਰ ਤੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਅਤੇ ਰਾਸ਼ਨ ਵੰਡਣ ਸਮੇਂ ਦੀਆਂ ਫੋਟੋਆਂ ਤੋਂ ਗੁਰੇਜ਼ ਕੀਤਾ ਜਾਵੇ