Connect with us

National

ਮੁੰਬਈ: ਊਧਵ ਗਰੁੱਪ ਦੇ ਨੇਤਾ ਅਭਿਸ਼ੇਕ ਘੋਸਾਲਕਰ ਦਾ ਲਾਈਵ ਕਤਲ, ਹਮਲਾਵਰ ਨੇ 5 ਗੋਲੀਆਂ ਮਾਰ ਕੇ

Published

on

ਮੁੰਬਈ : ਸ਼ਹਿਰ ਦੇ ਦਹਿਸਰ ਇਲਾਕੇ ਵਿੱਚ ਊਧਵ ਠਾਕਰੇ ਗਰੁੱਪ ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਊਧਵ ਠਾਕਰੇ ਗਰੁੱਪ ਦੇ ਸਾਬਕਾ ਕਾਰਪੋਰੇਟਰ ਅਭਿਸ਼ੇਕ ਘੋਸਾਲਕਰ ਨੂੰ ਵੀਰਵਾਰ ਰਾਤ ਨੂੰ ਫੇਸਬੁੱਕ ਲਾਈਵ ਦੌਰਾਨ ਘੱਟੋ-ਘੱਟ ਪੰਜ ਗੋਲੀਆਂ ਮਾਰੀਆਂ ਗਈਆਂ। ਉਸ ਨੂੰ ਤੁਰੰਤ ਦਹਿਸਰ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਘੋਸਾਲਕਰ ਦੀ ਇਲਾਜ ਦੌਰਾਨ ਮੌਤ ਹੋ ਗਈ।

ਅਭਿਸ਼ੇਕ ਘੋਸਾਲਕਰ ਊਧਵ ਧੜੇ ਦੇ ਸਾਬਕਾ ਵਿਧਾਇਕ ਵਿਨੋਦ ਘੋਸਾਲਕਰ ਦੇ ਪੁੱਤਰ ਹਨ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਅਭਿਸ਼ੇਕ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਦੂਜੇ ਪਾਸੇ ਕਥਿਤ ਹਮਲਾਵਰ ਮੌਰਿਸ ਨੌਰੋਨਹਾ ਨੇ ਵੀ ਖ਼ੁਦ ਨੂੰ ਗੋਲੀ ਮਾਰ ਲਈ ਹੈ। ਉਸ ਦੀ ਮੌਤ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਅਭਿਸ਼ੇਕ ਅਤੇ ਮੌਰਿਸ ਇਕੱਠੇ ਬੈਠ ਕੇ ਫੇਸਬੁੱਕ ਲਾਈਵ ਕਰ ਰਹੇ ਸਨ। ਸਭ ਕੁਝ ਆਮ ਵਾਂਗ ਸੀ ਅਤੇ ਇਸੇ ਦੌਰਾਨ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਕਥਿਤ ਤੌਰ ‘ਤੇ ਮੌਰਿਸ ਨੇ ਅਭਿਸ਼ੇਕ ‘ਤੇ ਪੰਜ ਗੋਲੀਆਂ ਚਲਾਈਆਂ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ। ਦੋਵਾਂ ਦੀ ਮੌਤ ਹੋ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਪਿੱਛੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਸੀ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਨੇ ਮੁੰਬਈ ਸ਼ਹਿਰ ਵਿੱਚ ਸਨਸਨੀ ਮਚਾ ਦਿੱਤੀ ਹੈ।

ਡੀਸੀਪੀ ਦੱਤਾ ਨਲਾਵੜੇ ਦਾ ਕਹਿਣਾ ਹੈ, “ਸਾਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਅਤੇ ਤੁਰੰਤ ਮੌਕੇ ‘ਤੇ ਪਹੁੰਚ ਗਏ। ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਦੋਵਾਂ ਜ਼ਖ਼ਮੀਆਂ ਦੀ ਮੌਤ ਹੋ ਗਈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਨਮੂਨੇ ਲਏ ਜਾ ਰਹੇ ਹਨ। ਮਾਮਲੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਅਤੇ ਇਸ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ। ਕੇਸ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ।