Uncategorized
ਲੁੱਟ ਦੀ ਨੀਅਤ ਨਾਲ ਇਕ ਵਿਅਕਤੀ ਦਾ ਬੇਰਹਮੀ ਨਾਲ ਕੀਤਾ ਗਿਆ ਕਤਲ

ਤਰਨਤਾਰਨ ਦੇ ਪਿੰਡ ਖੁਵਾਸਪੁਰ ਵਿਖੇ ਬੀਤੀ ਰਾਤ ਇੱਕ ਵਿਅਕਤੀ ਦਾ ਭੇਦਭਰੀ ਭਰੀ ਹਾਲਤ ਵਿੱਚ ਕੱਤਲ ਕੀਤਾ ਗਿਆ ਹੈ। ਮ੍ਰਿਤਕ ਦੀ ਮੌਤ ਦਾ ਲੋਕਾਂ ਨੂੰ ਸਵੇਰ ਸਮੇਂ ਪਤਾ ਲੱਗਣ ਤੇ ਪੁਲਿਸ ਤੇ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਕੱਤਲ ਲੁੱਟ ਦੀ ਨੀਅਤ ਨਾਲ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਮ੍ਰਿਤਕ ਦਾ ਮੋਕੇ ਤੋਂ ਮੋਟਰਸਾਈਕਲ ਅਤੇ ਮੋਬਾਈਲ ਅਤੇ ਜੇਬ ਵਿੱਚੋਂ ਪਰਸ ਗਾਇਬ ਹੈ। ਨਾਲ ਹੀ ਉੱਧਰ ਥਾਣਾ ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਮੋਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਿਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਖੁਵਾਸਪੁਰ ਦੇ ਇੱਕ ਐਨ. ਆਰ. ਆਈ. ਪਰਿਵਾਰ ਦੀ ਕੋਠੀ ਦੀ ਚੋਕੀਦਾਰੀ ਕਰਦਾ ਸੀ। ਪਿੰਡ ਵਿੱਚੋਂ ਬੀਤੀ ਰਾਤ ਰੋਟੀ ਲੈ ਕੇ ਆ ਰਿਹਾ ਸੀ ਮ੍ਰਿਤਕ ਦੀ ਲਾਸ਼ ਗੱਲੀ ਵਿੱਚ ਪਈ ਮਿਲੀ ਹੈ।