Connect with us

Ludhiana

ਫਿਰੌਤੀ ਦੀ ਰਕਮ ਨਾ ਮਿਲਣ ‘ਤੇ 16 ਸਾਲ ਦੇ ਬੱਚੇ ਦਾ ਕਤਲ

Published

on

  •  ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ

ਲੁਧਿਆਣਾ, 08 ਜੁਲਾਈ (ਸੰਜੀਵ ਸੂਦ): ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਰਹਿਣ ਵਾਲੇ 16 ਸਾਲ ਦੇ ਪ੍ਰੀਤ ਵਰਮਾ ਅੱਜ ਸਵੇਰ ਤੋਂ ਹੀ ਆਪਣੇ ਘਰ ਤੋਂ ਲਾਪਤਾ ਸੀ। ਜਿਸਦੀ ਰਿਪੋਰਟ ਪੁਲਿਸ ਕੋਲ ਪਰਿਵਾਰਕ ਮੈਂਬਰਾਂ ਨੇ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਪ੍ਰੀਤ ਦੇ ਹੀ ਫੋਨ ਤੋਂ ਵੀ ਕਾਲ ਆਈ ਅਤੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਚ ਓ ਮੁੱਖਪਾਲ ਕ੍ਰਿਸ਼ਨ ਨੇ ਦੱਸਿਆ ਕਿ ਪੁਲਿਸ ਨੂੰ ਪਰਿਵਾਰ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਜਾਲ ਵਿਛਾ ਕੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਪਰ ਉਹ ਬੱਚੇ ਨੂੰ ਨਹੀਂ ਬਚਾ ਪਾਏ। ਐਸਐਚਓ ਨੇ ਕਿਹਾ ਕਿ ਦੋਸ਼ੀਆਂ ਨੇ ਪ੍ਰੀਤ ਦਾ ਕਤਲ ਪਹਿਲਾਂ ਹੀ ਕਰ ਚੁੱਕੇ ਸਨ। ਉੱਧਰ ਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਕੋਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ‘ਚ ਸ਼ਿਕਾਇਤ ਕੀਤੀ ਗਈ।

ਪ੍ਰੀਤ ਦੀ ਜਾਨ ਅਗਵਾਕਾਰਾਂ ਨੇ ਲੈ ਲਈ ਹੁਣ ਬੱਚੇ ਦਾ ਕਤਲ ਫਿਰੌਤੀ ਮੰਗਣ ਤੋਂ ਪਹਿਲਾਂ ਹੋਇਆ ਹੈ ਜਾਂ ਬਾਅਦ ਵਿੱਚ ਇਹ ਜਾਂਚ ਦਾ ਵਿਸ਼ਾ ਹੈ ਪਰ ਸਮਾਂ ਰਹਿੰਦਿਆਂ ਜੇਕਰ ਪਰਿਵਾਰ ਪੁਲਿਸ ਨੂੰ ਜਾਣਕਾਰੀ ਦੇ ਦਿੰਦਾ ਤੇ ਪੁਲਿਸ ਆਪਣੀ ਤਫ਼ਤੀਸ਼ ਨੂੰ ਹੋਰ ਤੇਜ਼ੀ ਨਾਲ ਕਰਦੀ ਤਾਂ ਉਸ ਮਾਸੂਮ ਦੀ ਜਾਨ ਬਚਾਈ ਜਾ ਸਕਦੀ ਸੀ। ਇਸ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ।