Connect with us

Punjab

ਕੈਨੇਡਾ ‘ਚ ਗੈਂਗਸਟਰ ਉੱਪਲ ਦਾ ਕਤਲ,11 ਸਾਲਾ ਪੁੱਤਰ ਨੂੰ ਵੀ ਮਾਰੀਆ ਗੋਲੀਆਂ

Published

on

13 ਨਵੰਬਰ 2023: ਕੈਨੇਡਾ ਦੇ ਐਡਮਿੰਟਨ ‘ਚ ਬ੍ਰਦਰਜ਼ ਕੀਪਰ ਗੈਂਗ ਦੇ ਗੈਂਗਸਟਰ ਹਰਪ੍ਰੀਤ ਸਿੰਘ ਉੱਪਲ ਅਤੇ ਉਸ ਦੇ 11 ਸਾਲਾ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਰਪ੍ਰੀਤ ਪੱਗ ਵਾਲਾ ਨੌਜਵਾਨ ਸੀ ਅਤੇ ਘਟਨਾ ਸਮੇਂ ਉਸ ਦਾ ਲੜਕਾ ਵੀ ਉਸ ਦੇ ਨਾਲ ਮੌਜੂਦ ਸੀ। ਦੋਵੇਂ ਪਿਓ-ਪੁੱਤਰ ਸ਼ਾਪਿੰਗ ਪਲਾਜ਼ਾ ਦੇ ਗੈਸ ਸਟੇਸ਼ਨ ਨੇੜੇ ਮੌਜੂਦ ਸਨ, ਜਦੋਂ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ।ਜਦੋਂ ਤੱਕ ਦੋਵੇਂ ਆਪਣਾ ਬਚਾਅ ਕਰ ਸਕੇ, ਮੁਲਜ਼ਮਾਂ ਨੇ ਦਰਜਨਾਂ ਗੋਲੀਆਂ ਚਲਾ ਦਿੱਤੀਆਂ।