Connect with us

Punjab

ਮਾਂ ਚਿੰਤਪੁਰਨੀ ਦੇ ਦਰਬਾਰ ਪਹੁੰਚੇ ਨਵਜੋਤ ਸਿੱਧੂ, ਪਤਨੀ ਨਵਜੋਤ ਕੌਰ ਸਿੱਧੂ ਨਾਲ ਲਿਆ ਮਾਂ ਦਾ ਆਸ਼ੀਰਵਾਦ…

Published

on

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਰਿਵਾਰ ਸਣੇ ਮਾਤਾ ਚਿੰਤਪੁਰਨੀ ਦੇ ਦਰਬਾਰ ਪਹੁੰਚੇ ਹਨ, ਜਿਥੇ ਉਹਨਾਂ ਮਾਤਾ ਦੇ ਦਰਸ਼ਨ ਕੀਤੇ ‘ਤੇ ਮਾਂ ਦਾ ਆਸ਼ੀਰਵਾਦ ਲਿਆ। ਚਿੰਤਪੁਰਨੀ ਮੰਦਰ ਪਹੁੰਚਣ ‘ਤੇ ਮੰਦਰ ਟਰੱਸਟ ਦੇ ਅਧਿਕਾਰੀਆਂ ਅਤੇ ਪੁਜਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

Image

ਇਸ ਮੌਕੇ ਚਿੰਤਪੁਰਨੀ ਮੰਦਿਰ ਦੇ ਪੁਜਾਰੀ ਅਤੇ ਕਾਂਗਰਸ ਸਕੱਤਰ ਸੰਜੀਵ ਕਾਲੀਆ ਨੇ ਵੈਦਿਕ ਮੰਤਰਾਂ ਦਾ ਜਾਪ ਕਰਕੇ ਪੂਜਾ ਅਰਚਨਾ ਕੀਤੀ ਅਤੇ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਈ। ਮੰਦਰ ਟਰੱਸਟ ਚਿੰਤਪੁਰਨੀ ਅਤੇ ਪੁਜਾਰੀਆਂ ਵੱਲੋਂ ਮਾਤਾ ਰਾਣੀ ਦੀ ਚੁੰਨੀ ਮੰਦਰ ਦੇ ਅਧਿਕਾਰੀ ਬਲਵੰਤ ਸਿੰਘ ਵੱਲੋਂ ਭੇਟ ਕੀਤੀ ਗਈ। ਇਸ ਮੌਕੇ ਸੂਬਾ ਕਾਂਗਰਸ ਸਕੱਤਰ ਸੰਜੀਵ ਕਾਲੀਆ, ਪੁਜਾਰੀ ਬਾੜੀਦਾਰ ਸਭਾ ਦੇ ਪ੍ਰਧਾਨ ਰਵਿੰਦਰ ਛਿੰਦਾ, ਗੁਰਚਰਨ ਸਿੰਘ, ਏ.ਐਸ.ਆਈ. ਵਚਿਤਰਾ ਸਿੰਘ, ਮੰਦਰ ਅਧਿਕਾਰੀ ਬਲਵੰਤ ਸਿੰਘ ਸਮੇਤ ਹੋਰ ਹਾਜ਼ਰ ਸਨ।