Connect with us

Punjab

ਨਵਜੋਤ ਸਿੱਧੂ ਜੇਲ੍ਹ ‘ਚੋਂ ਇਸ ਦਿਨ ਹੋਣਗੇ ਰਿਹਾਅ, 50 ਤੋਂ ਵੱਧ ਕੈਦੀਆਂ ‘ਚ ਸਿੱਧੂ ਦਾ ਨਾਂਅ

Published

on

ਰੋਡ ਰੇਜ ਮਾਮਲੇ ‘ਚ ਜੇਲ ‘ਚ ਬੰਦ ਕਾਂਗਰਸੀ ਨੇਤਾ ਨਵਜੋਤ ਸਿੱਧੂ ਗਣਤੰਤਰ ਦਿਵਸ ‘ਤੇ ਰਿਹਾਅ ਹੋ ਸਕਦੇ ਹਨ। ਰਾਜ ਦੇ ਜੇਲ੍ਹ ਵਿਭਾਗ ਵੱਲੋਂ 26 ਜਨਵਰੀ, ਗਣਤੰਤਰ ਦਿਵਸ ਮੌਕੇ ਰਿਹਾਅ ਕੀਤੇ ਜਾਣ ਵਾਲੇ 50 ਤੋਂ ਵੱਧ ਕੈਦੀਆਂ ਵਿੱਚ ਸਿੱਧੂ ਦਾ ਨਾਮ ਵੀ ਸ਼ਾਮਲ ਹੈ।

ਜੇਲ੍ਹ ਵਿਭਾਗ ਨੇ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਵਿਭਾਗ ਦੀ ਪ੍ਰਮੁੱਖ ਸਕੱਤਰ ਅਵਨੀਤ ਕੌਰ ਨੂੰ ਸਮੀਖਿਆ ਲਈ ਭੇਜ ਦਿੱਤੀ ਹੈ ਜਿੱਥੋਂ ਇਸ ਨੂੰ ਅੰਤਿਮ ਪ੍ਰਵਾਨਗੀ ਲਈ ਮੁੱਖ ਮੰਤਰੀ ਅਤੇ ਫਿਰ ਰਾਜ ਦੇ ਰਾਜਪਾਲ ਨੂੰ ਭੇਜਿਆ ਜਾਣਾ ਹੈ। ਸਰਕਾਰੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਸਰਕਾਰ ਦੀ ਨੀਤੀ ਅਨੁਸਾਰ ਗਣਤੰਤਰ ਦਿਵਸ ‘ਤੇ ਰਿਹਾਅ ਕੀਤੇ ਜਾਣ ਦੀ ਤਜਵੀਜ਼ਸ਼ੁਦਾ ਕੈਦੀਆਂ ਦੀ ਸੂਚੀ ‘ਚ ਸਿੱਧੂ ਦਾ ਨਾਂਅ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਜੇਲ੍ਹ ਵਿਭਾਗ ਵੱਲੋਂ ਸਿੱਧੂ ਦੇ ਚੰਗੇ ਆਚਰਣ ਦੀ ਰਿਪੋਰਟ ਵੀ ਦਿੱਤੀ ਗਈ ਹੈ |