Punjab
ਨਵਾਂਸ਼ਹਿਰ ਵਿਖੇ ਕੋਰੋਨਾ ਦੇ 11 ਨਵੇਂ ਮਾਮਲੇ ਆਏ ਸਾਹਮਣੇ

ਨਵਾਂ ਸ਼ਹਿਰ, 13 ਜੁਲਾਈ : ਕੋਰੋਨਾ ਦਾ ਕਹਿਰ ਪੰਜਾਬ ਦੇ ਵੋਚ ਵੀ ਦੀਨੋ ਦਿਨ ਵੱਧ ਰਿਹਾ ਹੈ। ਸ਼ਹੀਦ ਭਗਤ ਸਿੰਘ ਨਗਰ ‘ਚ ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦੇਰ ਰਾਤ ਆਈ ਰਿਪੋਰਟ ‘ਚ ਭੱਟੀ ਕਾਲੋਨੀ ਨਵਾਂਸ਼ਹਿਰ ਦੇ 70 ਸਾਲਾ, 65 ਸਾਲਾ ਔਰਤ, 43 ਸਾਲਾ ਔਰਤ, 18 ਸਾਲਾ ਲੜਕਾ, 26 ਸਾਲਾ ਲੜਕਾ, 26 ਸਾਲਾ ਲੜਕੀ, 76 ਸਾਲਾ ਵਿਅਕਤੀ, 25 ਸਾਲਾ ਲੜਕਾ, ਪਿੰਡ ਗੜ੍ਹੀ ਕਾਨੂੰਗੋ ਦੀ ਇਕ ਲੜਕੀ, ਪਿੰਡ ਸੋਨਾ ਦਾ 29 ਸਾਲਾ ਅਤੇ ਕਰਿਆਮ ਰੋਡ ਨਵਾਂਸ਼ਹਿਰ ਦਾ 23 ਸਾਲਾ ਲੜਕੇ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।