Connect with us

Politics

ਅਕਾਲੀ ਦਲ ਤੋਂ ਕੋਰੋਨਾ ਵਾਇਰਸ ਦੀ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਜ਼ਰੂਰਤ:ਜਾਖੜ

ਸੁਨੀਲ ਜਾਖੜ ਕਿਸਾਨਾਂ ਦੇ ਧਰਨੇ ‘ਚ ਹੋਏ ਸ਼ਾਮਿਲ ,ਅਕਾਲੀ ਦਲ ਬੀਜੇਪੀ ਲਈ ਏਜੰਟ ਵਜੋਂ ਕਰਦਾ ਹੈ ਕੰਮ

Published

on

ਸੁਨੀਲ ਜਾਖੜ ਕਿਸਾਨਾਂ ਦੇ ਧਰਨੇ ‘ਚ ਹੋਏ ਸ਼ਾਮਿਲ 
ਅਕਾਲੀ ਦਲ ਬੀਜੇਪੀ ਲਈ ਏਜੰਟ ਵਜੋਂ ਕਰਦਾ ਹੈ ਕੰਮ 
ਬੀਜੇਪੀ ਸਰਕਾਰ ਕਾਲੇ ਕਾਨੂੰਨਾਂ ਨਾਲ ਦੇਸ਼ ਦੇ ਕਿਸਾਨਾਂ ਨੂੰ ਕਰ ਰਹੀ ਹਲਾਲ 

ਬੱਸੀ  ਪਠਾਣਾਂ,21 ਸਤੰਬਰ:(ਰਣਜੋਧ ਸਿੰਘ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ਼ ਜਿੱਥੇ ਕਿਸਾਨ ਸੜਕਾਂ ਤੇ ਨਿੱਤਰੇ ਹੋਏ ਹਨ,ਉੱਥੇ ਪੰਜਾਬ ਕਾਂਗਰਸ ਦੇ ਕਈ ਲੀਡਰ ਵੀ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਹੋ ਕੇ,ਉਹਨਾਂ ਦੇ ਹੱਕ ਲਈ ਆਵਾਜ਼ ਉਠਾ ਰਹੇ ਹਨ।ਅੱਜ ਬੱਸੀ ਪਠਾਣਾਂ ਵਿੱਚ ਦਿੱਤੇ ਧਰਨੇ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਮੂਲੀਅਤ ਕੀਤੀ। ਇੱਥੇ ਸੁਨੀਲ ਜਾਖੜ ਨੇ ਮੋਦੀ ਸਰਕਾਰ ਅਤੇ ਅਕਾਲੀ ਦਲ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਬੀਜੇਪੀ ਲਈ ਏਜੰਟ ਵਜੋਂ ਕੰਮ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਦੋਨੋਂ ਸਦਨਾਂ ’ਚ ਪਾਸ ਕੀਤੇ ਖੇਤੀ ਆਰਡੀਨੈਂਸ ਬਿੱਲ ਕਾਰਨ ਦੇਸ਼ ਦੇ ਕਿਸਾਨਾਂ ’ਚ ਹਾਹਾਕਾਰ ਮੱਚੀ ਹੋਈ ਹੈ, ਕਿ ਉਨ੍ਹਾਂ ਦੀ ਫ਼ਸਲ ਹੁਣ ਕੌਡੀਆਂ ਦੇ ਭਾਅ ਵਿਕੇਗੀ ਜਿਸ ਕਰਕੇ ਦੇਸ਼ ਦਾ ਅੰਨਦਾਤਾ ਅੱਜ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਸੜਕਾਂ ’ਤੇ ਉਤਰਿਆ ਹੋਇਆ ਹੈ। ਇਸ ਬਿੱਲ ਨੂੰ ਰੱਦ ਕਰਵਾਉਣ ਲਈ ਕਾਂਗਰਸ ਤੇ ਹੋਰ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਕਾਂਗਰਸ ਵੱਲੋਂ ਬੱਸੀ ਪਠਾਣਾਂ ਵਿਖੇ ਆਰਡੀਨੈਂਸ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ’ਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਪਹੁੰਚੇ। ਜਾਖੜ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਕਾਲੇ ਕਾਨੂੰਨਾਂ ਨਾਲ ਦੇਸ਼ ਦੇ ਕਿਸਾਨਾਂ ਤੇ ਹਰ ਵਰਗਾਂ ਨੂੰ ਹੌਲੀ-ਹੌਲੀ ਹਲਾਲ ਕਰ ਰਹੀ ਹੈ ਤੇ ਅਕਾਲੀ ਦਲ ਬੀਜੇਪੀ ਲਈ ਏਜੰਟ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ 21 ਕਿਸਾਨ ਜਥੇਬੰਦੀਆਂ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਇਕ ਮੰਚ ’ਤੇ ਖੜ੍ਹੀਆਂ ਹਨ। ਬੀਜੇਪੀ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਅਕਾਲੀ ਦਲ ਨੂੰ ਮੋਹਰਾ ਬਣਾ ਕੇ ਉਸ ਨੂੰ ਮੁੜ ਤੋਂ ਵਜ਼ੀਰੀ ਦੇਣ ਦਾ ਲਾਲਚ ਦਿੱਤਾ ਹੈ ਇਸ ਲਈ ਅਕਾਲੀ ਦਲ ਤੋਂ ਕੋਰੋਨਾ ਵਾਇਰਸ ਦੀ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਜ਼ਰੂਰਤ ਹੈ।