Corona Virus
ਕੀ ਕੋਰੋਨਾ ਵਾਇਰਸ ਨੂੰ ਜ਼ਿਆਦਾ ਗੰਭੀਰ ਹੋਣ ਤੋਂ ਰੋਕ ਸਕੇਗੀ ਇਹ ਨਿੰਮ ਦੀ ਗੋਲੀ
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇਸ਼ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਦੌਰਾਨ ਇਸ ਨਾਲ ਮੁਕਾਬਲਾ ਕਰਨ ਲਈ ਕਈ ਨੁਸਖੇ ਅਪਣਾਏ ਜਾ ਰਹੇ ਹਨ।ਕੋਰੋਨਾ ਨੂੰ ਮਾਤ ਦੇਣ ਲਈ ਕਈ ਨੁਸਖੇ ਅਜਿਹੇ ਹਨ ਜੋ ਕਿ ਫਾਇਦੇਮੰਦ ਦੱਸੇ ਜਾ ਰਹੇ ਹਨ। ਇਸ ਦੌਰਾਨ ਹੀ ਇਕ ਅਜਿਹੇ ਹੈ ਜੋ ਕਿ ਬਹੁਤ ਹੀ ਜ਼ਿਆਦਾ ਲਾਹੇਵੰਦ ਦੱਸੀਆ ਜਾ ਰਿਹਾ ਹੈ ਜਿਸ ਦਾ ਨਾਮ ਹੈ ਨਿੰਮ। ਨਿੰਮ ਬੇਸ਼ੱਕ ਸੁਆਦ ‘ਚ ਬਹੁਤ ਖਰਾਬ ਹੁੰਦਾ ਹੈ ਪਰ ਇਹ ਕੋਰੋਨਾ ਵਰਗੀ ਮਹਾਂਮਾਰੀ ਨੂੰ ਮਾਤ ਦੇ ਸਕਦਾ ਹੈ। ਨਿੰਮ ਦੀ ਗੋਲੀ ਕੋਰੋਨਾ ਇੰਨਫੈਕਸ਼ਨ ਨੂੰ ਮਾਤ ਦੇਣ ਵਾਲੀ ਮੰਨੀ ਜਾ ਰਹੀ ਹੈ। ਇਹ ਗੋਲੀ 55% ਕਾਰਗਰ ਦੱਸੀ ਜਾ ਰਹੀ ਹੈ। ਇਸ ਦਾ ਅਸਰ ਪਤਾ ਕਰਨ ਲਈ ਕਲੀਨਿਕਲ ਟਰਾਇਲ ਈਐੱਸਆਈਸੀ ਮੈਡੀਕਲ ਕਾਲਜ ਦੇ ਹਸਪਤਾਲ ‘ਚ ਲਿਆ ਗਿਆ। ਜੋ ਕਿ ਸਫਲ ਵੀ ਰਿਹਾ। ਇਸ ਟਰਾਇਲ ‘ਚ ਇਹ ਪਤਾ ਲੱਗੀਆ ਕਿ ਇਹ ਨਿੰਮ ਦੀ ਗੋਲੀ ਕੋਰੋਨਾ ਵਾਇਰਸ ਨੂੰ ਮਾਤ ਦੇ ਸਕਦੀ ਹੈ।
ਇਸ ਦੀ ਰਿਸਰਚ ਅਗਸਤ ਮਹੀਨੇ ਸ਼ੁਰੂ ਕੀਤੀ ਗਈ ਸੀ। ਉਂਦੋ ਤੋਂ ਇਹ ਰਿਸਰਚ ਜਾਰੀ ਸੀ। ਰਿਸਰਚ ‘ਚ ਇਹ ਸਾਬਤ ਹੋਇਆ ਕਿ ਨਿੰਮ ਦੀ ਗੋਲੀ ਸੁਰੱਖਿਅਤ ਸਾਬਤ ਹੋਈ ਹੈ। ਇਸ ਤੋਂ ਉਪਰੰਤ ਅਗਰ ਕੋਈ ਵੀ ਵਿਅਕਤੀ ਨਿੰਮ ਗੋਲੀ ਦਾ ਸੇਵਨ ਦਿਨ ‘ਚ ਦੋ ਵਾਰ ਕਰਦਾ ਹੈ ਤਾਂ ਇਹ ਉਸ ਵਿਅਕਤੀ ਦਾ ਇਮਿਊਨਿਟੀ ਵਿਕਸਤ ਕਰ ਸਕਦਾ ਹੈ। ਜਾਣਕਾਰੀ ਮੁਤਾਬਿਕ ਇਹ ਵੈਕਸੀਨ ਜਿਨੀ ਹੀ ਕਾਰਗਰ ਹੈ।
ਈਐੱਸਆਈਸੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਰਜਿਸਟ੍ਰਾਰ ਡਾ. ਏਕੇ ਪਾਂਡੇ ਦਾ ਦਾਅਵਾ ਹੈ ਕਿ ਇਸ ਉਪਾਅ ਨੂੰ ਅਪਣ ਕੇ ਲੱਖਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਸ ਨਾਲ ਰਿਸਰਚ ‘ਚ 190 ਅਜਿਹੇ ਲੋਕ ਹਨ ਜੋ ਕਿ ਸਿਹਤ ਮੁਲਾਜ਼ਮ ਹਨ ਜਿਨ੍ਹਾਂ ਨੂੰ ਇਸ ‘ਚ ਸ਼ਾਮਲ ਕੀਤਾ ਗਿਆ। ਇਸ ‘ਚ 18 ਤੋਂ 60 ਸਾਲ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ‘ਚ ਕੁਝ ਲੋਕਾਂ ਨੂੰ ਸਵੇਰੇ ਸ਼ਾਮ 28 ਦਿਨ ਤਕ 50 ਐੱਮਜੀ ਦੀ ਨਿੰਮ ਦੀ ਗੋਲ਼ੀ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਤੋਂ ਬਚਾਅ ਦੀ ਟੀਕਾ ਮਹੱਤਵਪੂਕਰਨ ਹੈ ਤੇ ਸਾਰਿਆਂ ਨੂੰ ਲਗਵਾਉਣਾ ਚਾਹੀਦਾ ਹੈ। ਇਸ ਟੀਕੇ ਦੀ ਦੂਜੀ ਖੁਰਾਕ ਲੱਗਣ ਤੋਂ 14 ਦਿਨ ਬਾਅਦ ਐਂਟੀਬਾਡੀ ਬਣਦੀ ਹੈ। ਜਦ ਐਂਟੀਬਾਡੀ ਬਣ ਜਾਂਦੀ ਹੈ ਤਾਂ ਨਿੰਮ ਦੀ ਗੋਲੀ ਖਾਧੀ ਜਾ ਸਕਦੀ ਹੈ। ਜੇ ਕੋਈ ਵਿਅਕਤੀ ਇੰਨਫੈਕਟਡ ਵੀ ਹੋਵੇ ਤਾਂ ਇਸ ਦੇ ਸੇਵਨ ਨਾਲ ਇੰਨਫੈਕਸ਼ਨ ਜ਼ਿਆਦਾ ਗੰਭੀਰ ਨਹੀਂ ਹੋਵੇਗੀ।