Connect with us

Corona Virus

ਇਕ ਹੋਰ ਹਫ਼ਤੇ ਲਈ ਵਧਾਇਆ ਗਿਆ ਦਿੱਲੀ ‘ਚ ਲੌਕਡਾਊਨ

Published

on

kejriwal

ਦੇਸ਼ ‘ਚ ਕੋਰੋਨਾ ਦੀ ਲਹਿਰ ਇੰਨੀ ਜ਼ਿਆਦਾ ਫੈਲ ਗਈ ਹੈ ਕਿ ਦੇਸ਼ ‘ਚ ਹਾਲਾਤ ਜ਼ਿਆਦਾ ਖਰਾਬ ਹੋ ਰਹੇ ਹਨ। ਦਿੱਲੀ ‘ਚ ਜ਼ਿਆਦਾ ਹਾਲਾਤ ਖਰਾਬ ਹੋਣ ਕਾਰਨ ਇਕ ਹਫ਼ਤੇ ਦਾ ਲਾਕਡਾਊਨ ਲਗਾਈਆ ਗਿਆ ਸੀ। ਪਰ ਇੰਨੇ ਖਤਰਨਾਕ ਹੋ ਰਹੇ ਹਨ ਕਿ ਲੌਕਡਾਊਨ ਇਕ ਹੋਰ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਨਾਲ ਹੀ ਦਿੱਲੀ ਦੇ 70 ਫੀਸਦੀ ਕਾਰੋਬਾਰੀ ਲੌਕਡਾਊਨ ਨੂੰ 26 ਅਪ੍ਰੈਲ ਤੋਂ ਹੋਰ ਅੱਗੇ ਵਿਸਥਾਰ ਦਿੱਤੇ ਜਾਣ ਦੇ ਪੱਖ ‘ਚ ਨਜ਼ਰ ਆਏ।  ਅਰਵਿੰਦ ਕੇਜਰੀਵਾਲ ਨੇ ਪਹਿਲਾ 6 ਦਿਨ ਦਾ ਲੌਕਡਾਊਨ ਲਗਵਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਇਹ ਐਲਾਨ ਕੀਤਾ ਸੀ ਕਿ ਇਹ ਲਾਕਡਾਊਨ ਸੋਮਵਾਰ ਸਵੇਰ 5 ਵਜੇ ਤਕ ਲਾਗੂ ਰਹੇਗਾ। ਇਸ ਕੋਰੋਨਾ ਦੀ ਲੜੀ ਨੂੰ ਤੋੜਣ ਲਈ ਇਹ ਲਾਕਡਾਊਨ ਕੇਜਰੀਵਾਲ ਨੇ ਲਗਾਇਆ ਸੀ। ਪਰ ਹਾਲਾਤ ਇੰਨੇ ਜ਼ਿਆਦਾ ਖਰਾਬ ਹਨ ਕਿ ਥੋੜੇ ਸਮੇਂ ਦਾ ਲਾਕਡਾਊਨ ਇਹਨਾਂ ਕੋਰੋਨਾ ਦੇ ਮਾਮਲਿਆਂ ਨੂੰ ਕੰਟਰੋਲ ਨਹੀਂ ਕਰ ਸਕਦਾ। ਇਸ ਲਈ ਕੋਰੋਨਾ ਦੇ ਮਾਮਲਿਆ ਨੂੰ ਰੋਕਣ ਲਈ ਤੇ ਇਸ ਦੀ ਲੜੀ ਨੂੰ ਤੋੜਣ ਲਈ ਇਸ ਲਾਕਡਾਊਨ ਨੂੰ ਇਕ ਹਫਤੇ ਲਈ ਵਧਾ ਦਿੱਤਾ ਗਿਆ ਹੈ।