News
ਪੰਚਕੂਲਾ ਵਿੱਚ ਇੱਕ ਹੋਰ ਕੋਰੋਨਾ ਮਰੀਜ ਦੀ ਹੋਈ ਪੁਸ਼ਟੀ, ਇਲਾਕੇ ਨੂੰ ਕੀਤਾ ਸੀਲ
ਪੰਚਕੂਲਾ, 15 ਅਪ੍ਰੈਲ: ਲਗਾਤਾਰ ਵੱਧ ਰਹੇ ਕੋਰੋਨਾ ਦੇ ਕੇਸ ਕਾਰਨ ਹਰ ਕੋਈ ਪ੍ਰੇਸ਼ਾਨ ਹੈ। ਦੱਸ ਦੇਈਏ ਪੰਚਕੂਲਾ ਦੇ ਸੈਕਟਰ 15 ਵਿੱਚ ਇੱਕ ਮਹਿਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸਦੇ ਕਾਰਨ ਸੈਕਟਰ 15 ਨੂੰ 11:30 ਵਜੇ ਸੀਲ ਕਰ ਦਿੱਤਾ ਗਿਆ। ਜਿਸ ਮਰੀਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਉਸਦੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਕਲੀਨਿਕ ਅਤੇ ਮਾਰਕੀਟ ਤੋਂ ਫੈਲ ਰਿਹਾ ਹੈ ਇਸ ਲਈ ਘਰ ਤੋਂ ਬਾਹਰ ਆਉਣ ਤੋਂ ਗੁਰੇਜ਼ ਕੀਤਾ ਜਾਵੇ। ਸੈਕਟਰ 14 ਪੰਚਕੂਲਾ ਦੇ ਐਸ.ਐਚ.ਓ ਨੇ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।