Connect with us

Punjab

ਗੈਂਗਸਟਰ ਹੈਰੀ ਮੌੜ ਦੇ ਘਰ NIA ਦੀ ਰੇਡ

Published

on

11 ਜਨਵਰੀ 2024: NIA ਦੇ ਵੱਲੋਂ ਸਵੇਰੇ ਸਵੇਰੇ ਗੈਂਗਸਟਰ ਹੈਰੀ ਮੌੜ ਦੇ ਘਰ ਰੇਡ ਕੀਤੀ ਗਈ ਹੈ| ਓਥੇ ਹੀ NIA ਦੇ ਵੱਲੋਂ ਹੈਰੀ ਮੌੜ ਦਾ ਘਰ ਸੀਲ ਕੀਤਾ ਗਿਆ ਹੈ| ਤੇ ਦੱਸਿਆ ਜਾ ਰਿਹਾ ਹੈ ਕਿ ਕਈ ਸੰਗੀਨ ਦਰਜ਼ ਅਪਰਾਧਿਤ ਮਾਮਲਿਆਂ ਵਿੱਚ ਹੈਰੀ ਮੌੜ ਦਾ ਨਾਮ ਸ਼ਾਮਿਲ ਹੈ| ਕੁਝ ਸਮਾਂ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਗੈਂਗਸਟਰ ਹੈਰੀ ਮੌੜ ਨੂੰ ਗ੍ਰਿਫਤਾਰ ਕੀਤਾ ਗਿਆ ਸੀ | ਗੈਂਗਸਟਰ ਹੈਰੀ ਮੌੜ ਬਠਿੰਡਾ ਦੇ ਕਸਬਾ ਮੌੜ ਮੰਡੀ ਦਾ ਰਹਿਣ ਵਾਲਾ ਹੈ|

ਬਠਿੰਡਾ ਦੇ ਪਿੰਡ ਲਹਿਰਾਖਾਨਾ ਵਿਖੇ ਹੋਏ ਦੋ ਕਤਲਾਂ ਦੇ ਮਾਮਲਿਆਂ ਅਤੇ ਮੌੜ ਮੰਡੀ ਦੇ ਸੁਨਿਆਰਿਆਂ ਤੋਂ ਫਰੌਤੀ ਨਗਰ ਮੰਗਣ ਦੇ ਮਾਮਲੇ ਵਿਚ ਹੈਰੀ ਮੌੜ ਤੇ ਮੁਕਦਮੇ ਦਰਜ ਹੋਏ ਸਨ|