Uncategorized
ਛਪਾਈ ਵਿੱਚ ਗਲਤੀ ਹੋਣ`ਤੇ ਨਵਾਂ ਈ.ਪੀ.ਆਈ.ਸੀ. ਜਾਰੀ ਕਰਨ ਲਈ ਕੋਈ ਫੀਸ ਨਹੀਂ ਲਈ ਜਾਵੇਗੀ: ਮੁੱਖ ਚੋਣ ਅਧਿਕਾਰੀ
ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਈ.ਆਰ.ਓ. ਦੇ ਪੱਖ ਤੋਂ ਕੀਤੀ ਗਈ ਛਪਾਈ ਸਬੰਧੀ/ ਕਲੈਰੀਕਲ ਗਲਤੀ ਨੂੰ ਦਰੁਸਤ ਕਰਨ ਦੇ ਮਾਮਲੇ ਵਿੱਚ ਨਵਾਂ ਈ.ਪੀ.ਆਈ.ਸੀ. ਜਾਰੀ ਕਰਨ ਲਈ ਵੋਟਰ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਕਿਹਾ ਕਿ ਆਮ ਤੌਰ `ਤੇ ਵੋਟਰਾਂ ਦੇ ਵੇਰਵਿਆਂ `ਚ ਫਰਕ ਚੋਣ ਰਜਿਸਟ੍ਰੇਸ਼ਨ ਅਫਸਰ ਦੇ ਧਿਆਨ ਵਿੱਚ ਦੋ ਪੜਾਵਾਂ `ਤੇ ਆਉਂਦਾ ਹੈ। ਪਹਿਲਾ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਤੋਂ ਪਹਿਲਾਂ, ਡਾਟਾ ਐਂਟਰੀ ਪੜਾਅ `ਤੇ ਅਤੇ ਦੂਜਾ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਤੋਂ ਬਾਅਦ। ਡਾ. ਰਾਜੂ ਨੇ ਕਿਹਾ ਕਿ ਜੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਈ.ਆਰ.ਓ. ਦੇ ਧਿਆਨ ਵਿੱਚ ਡਾਟਾ ਐਂਟਰੀ ਦੇ ਪੜਾਅ `ਤੇ ਛਪਾਈ ਸਬੰਧੀ/ਕਲੈਰੀਕਲ ਗਲਤੀ ਆਉਂਦੀ ਹੈ ਤਾਂ ਈ.ਆਰ.ਓ. ਸਬੰਧਤ ਬਿਨੈਕਾਰ ਨੂੰ ਈ.ਆਰ.ਓ.-ਐਨ.ਈ.ਟੀ. ਵਿੱਚ ਫਾਰਮ -6 ਦਾ ਹਵਾਲਾ ਦੇਵੇਗਾ, ਈ.ਆਰ. ਅਪਡੇਸ਼ਨ ਦੀ ਪ੍ਰਕਿਰਿਆ ਨੂੰ ਉਲਟਾ ਦੇਵੇਗਾ ਅਤੇ ਫਾਰਮ -6 ਵਿਚ ਦੱਸੇ ਅਨੁਸਾਰ ਉਸੇ ਆਧਾਰ `ਤੇ ਐਂਟਰੀਆਂ ਨੂੰ ਸਹੀ ਕਰੇਗਾ।
ਜੇਕਰ ਅੰਤਿਮ ਪ੍ਰਕਾਸ਼ਨ ਤੋਂ ਬਾਅਦ ਵੋਟਰ ਦੁਆਰਾ ਕਿਸੇ ਪੱਤਰ ਜਾਂ ਮੇਲ ਰਾਹੀਂ ਛਪਾਈ ਸਬੰਧੀ/ਕਲੈਰੀਕਲ ਗਲਤੀ ਈ.ਆਰ.ਓ. ਦੇ ਧਿਆਨ ਵਿੱਚ ਲਿਆਂਦੀ ਜਾਂਦੀ ਹੈ ਤਾਂ ਈ.ਆਰ.ਓ. ਵੋਟਰ ਨੂੰ ਫਾਰਮ -6 ਦਾ ਹਵਾਲਾ ਦੇਵੇਗਾ; ਅਤੇ ਫਾਰਮ -6 ਵਿਚ ਦਰਸਾਈਆਂ ਗਈਆਂ ਐਂਟਰੀਆਂ ਅਨੁਸਾਰ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਜੇ ਈ.ਆਰ.ਓ. ਦੇ ਰਿਕਾਰਡ ਵਿਚ ਕੋਈ ਫਾਰਮ -6 ਉਪਲਬਧ ਨਹੀਂ ਹੈ ਜਾਂ ਫਾਰਮ -6 ਵਿਚ ਵੋਟਰ ਦੁਆਰਾ ਖੁਦ ਗਲਤੀ ਕੀਤੀ ਜਾਂਦੀ ਹੈ, ਤਾਂ ਈ.ਆਰ.ਓ ਉਕਤ ਵੋਟਰ ਨੂੰ ਆਪਣੀ ਬੇਨਤੀ ਫਾਰਮ-8 ਵਿੱਚ ਪੇਸ਼ ਕਰਨ ਲਈ ਇਕ ਲਿਖਤੀ ਜਵਾਬ / ਮੇਲ ਭੇਜੇਗਾ।ਇਸ ਸੁਨੇਹੇ ਨਾਲ ਫਾਰਮ-8 ਦੀ ਇੱਕ ਕਾਪੀ ਵੀ ਭੇਜੀ ਜਾਏਗੀ। ਜ਼ਿਕਰਯੋਗ ਹੈ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨ ਤੋਂ ਬਾਅਦ ਵੋਟਰ ਦੀ ਕਿਸੇ ਵੀ ਐਂਟਰੀ ਵਿਚ ਸੁਧਾਈ ਨਹੀਂ ਕੀਤੀ ਜਾਵੇਗੀ, ਜੇ ਫਾਰਮ-6 ਦਾ ਹਵਾਲਾ ਨਹੀਂ ਦਿੱਤਾ ਗਿਆ ਜਾਂ ਫਾਰਮ-6 ਉਪਲੱਬਧ ਨਾ ਹੋਣ `ਤੇ ਫਾਰਮ 8 ਪ੍ਰਾਪਤ ਨਹੀਂ ਕੀਤਾ ਗਿਆ ਜਾਂ ਵੋਟਰ ਨੇ ਖੁਦ ਫਾਰਮ-6 ਵਿੱਚ ਗਲਤੀ ਗਲਤੀ ਕੀਤੀ ਹੈ। ਈ.ਆਰ.ਓ. ਦੇ ਪੱਖ ਤੋਂ ਕੀਤੀ ਗਈ ਛਪਾਈ ਸਬੰਧੀ/ਕਲੈਰੀਕਲ ਗਲਤੀ ਨੂੰ ਦਰੁਸਤ ਕਰਨ ਮਾਮਲੇ ਵਿੱਚ ਵੋਟਰ ਤੋਂ ਨਵਾਂ ਈ.ਪੀ.ਆਈ.ਸੀ. ਜਾਰੀ ਕਰਨ ਲਈ ਕੋਈ ਫੀਸ ਨਹੀਂ ਲਈ ਜਾਵੇਗੀ।