Governance
ਸੇਵਾ ਕਾਲ ਵਿੱਚ ਵਾਧੇ ਵਾਲੇ ਕਰਮਚਾਰੀਆਂ ਨੂੰ ਸੇਵਾ ਮੁਕਤ ਕਰਨ ਲਈ ਨੋਟੀਫਿਕੇਸ਼ਨ ਜਾਰੀ
ਸੇਵਾ ਕਾਲ ਵਿੱਚ ਵਾਧੇ ਵਾਲੇ ਕਰਮਚਾਰੀਆਂ ਨੂੰ ਸੇਵਾ ਮੁਕਤ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕਰਮਚਾਰੀਆਂ ਦੇ ਸੇਵਾ ਕਾਲ ਵਿਚ 58 ਸਾਲ ਦੀ ਉਮਰ ਤੋਂ ਬਾਅਦ ਵਾਲੇ ਵਾਧੇ ਦੀ ਸਹੂਲਤ ਖ਼ਤਮ ਕਰਨ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਨਾਲ ਜਿਹੜੇ ਕਰਮਚਾਰੀ 58 ਸਾਲ ਤੋਂ ਬਾਦ ਵਾਧੇ ਤੇ ਹਨ। ਉਹ ਸਤੰਬਰ 2020 ‘ਚ ਸੇਵਾ ਮੁਕਤ ਹੋ ਜਾਣਗੇ, ਜਿਹੜੇ ਫਰਵਰੀ ਦੇ ਅਖੀਰ ਤੱਕ 58 ਸਾਲ ਦੇ ਹੋ ਗਏ ਅਤੇ ਸੇਵਾ ਕਾਲ ਵਿਚ ਵਾਧੇ ਲਈ ਯੋਗ ਸਨ, ਭਾਵ ਜਿਨ੍ਹਾਂ ਨੂੰ ਇਹ ਵਾਧਾ ਪਹਿਲੀ ਮਾਰਚ , 2020 ਨੂੰ ਮਿਲਣਾ ਸੀ ,
ਉਨ੍ਹਾਂ ਦੀ ਸੇਵਾ ਮੁਕਤੀ ਸਤੰਬਰ , 2020 ਵਿਚ ਹੋਵੇਗੀ . ਜਿਹੜੇ ਕਰਮਚਾਰੀ ਮਾਰਚ ਮਹੀਨੇ ਜਾਂ ਇਸ ਤੋਂ ਬਾਅਦ 58 ਸਾਲ ਦੇ ਹੋਣਗੇ , ਉਹ ਉਦੋਂ ਹੀ ਸੇਵਾ ਮੁਕਤ ਹੋ ਜਾਣਗੇ।
ਜਿਹੜੇ ਕਰਮਚਾਰੀ ਵਾਧੇ ਤੇ ਹਨ ਅਤੇ 59 ਸਾਲ ਦੇ ਹੋ ਚੁੱਕੇ ਹਨ ਉਹ 31 ਮਾਰਚ ਨੂੰ ਸੇਵਾ ਮੁਕਤ ਹੋ ਜਾਣਗੇ।