Punjab
ਐਨ.ਆਰ.ਆਈ ਦੀ ਕੋਠੀ ਤੇ ਉਸਦੇ ਹੀ ਰਿਸ਼ਤੇਦਾਰ ਨੇ ਕੀਤਾ ਕਬਜਾ
ਮੋਗਾ ਦੇ ਬੁੱਕਣਵਾਲਾ ਰੋਡ ਦਾ ਰਹਿਣ ਵਾਲਾ ਗੁਰਚਰਨ ਸਿੰਘ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ‘ਚ ਰਹਿ ਰਿਹਾ ਹੈ ਅਤੇ ਉਸ ਨੇ ਮੋਗਾ ਦੇ ਬੁੱਕਣਵਾਲਾ ਰੋਡ ‘ਤੇ ਸਥਿਤ ਆਪਣੇ ਘਰ ਦੀਆਂ ਚਾਬੀਆਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਉਸ ਦੀ ਦੇਖਭਾਲ ਲਈ ਦਿੱਤੀਆਂ ਸਨ। ਵੀਰਵਾਰ ਸ਼ਾਮ ਨੂੰ ਜਦੋਂ ਉਹ ਅਮਰੀਕਾ ਤੋਂ ਭਾਰਤ ਮੋਗਾ ਪਹੁੰਚਿਆ ਤਾਂ ਰਿਸ਼ਤੇਦਾਰ ਨੇ ਉਸ ਨੂੰ ਇਹ ਕਹਿ ਕੇ ਚਾਬੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਘਰ ਉਸ ਦਾ ਹੈ| ਹਾਲਾਂਕਿ ਬਿਜਲੀ ਦਾ ਮੀਟਰ ਗੁਰਚਰਨ ਦੇ ਨਾਂ ’ਤੇ ਚੱਲ ਰਿਹਾ ਹੈ ਅਤੇ ਗੁਰਚਰਨ ਸਿੰਘ ਹਰ ਸਾਲ ਪ੍ਰਾਪਰਟੀ ਟੈਕਸ ਵੀ ਭਰਦਾ ਹੈ। ਗੁਰਚਰਨ ਸਿੰਘ ਪਿਛਲੇ ਦੋ ਦਿਨਾਂ ਤੋਂ ਘਰ ਦੇ ਬਾਹਰ ਰਹਿ ਰਿਹਾ ਹੈ ਅਤੇ ਘਰ ਦੀਆਂ ਚਾਬੀਆਂ ਲਈ ਪੁਲਿਸ ਕੋਲ ਪਹੁੰਚ ਕੀਤੀ ਹੈ| ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਥਾਣਾ ਸਿਟੀ ਸਾਊਥ ਦੇ ਐਸ.ਐਚ.ਓ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਚਰਨ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਰਿਸ਼ਤੇਦਾਰ ਇਕਬਾਲ ਸਿੰਘ ਨੇ ਉਸ ਦੇ ਘਰ ‘ਤੇ ਕਬਜ਼ਾ ਕਰ ਲਿਆ ਹੈ। ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਤਾਂ ਇਕਬਾਲ ਸਿੰਘ ਨੇ ਕਿਹਾ ਮਕਾਨ ਮਾਲਕ ਮੈਂ ਹਾਂ। ਅਤੇ ਗੁਰਚਰਨ ਸਿੰਘ ਨੇ ਕਿਹਾ ਕਿ ਮਕਾਨ ਕਿਸੇ ਦੇ ਨਾਂ ‘ਤੇ ਨਹੀਂ ਹੈ। ਇਹ ਮਕਾਨ ਉਸਦੇ ਪਿਤਾ ਦੇ ਨਾਮ ਤੇ ਹੈ।ਦੋਵਾਂ ਧਿਰਾਂ ਦੇ ਸਬੂਤਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਜੋ ਵੀ ਇਸ ਵਿੱਚ ਆਰੋਪੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ