Jalandhar
ਟ੍ਰੇਨ ਹੇਠ ਆ ਕੇ ਬਜ਼ੁਰਗ ਮਹਿਲਾ ਦੀ ਮੌਤ

ਲਾਸ਼ ਸਿਵਲ ਹਸਪਤਾਲ ‘ਚ ਰੱਖੀ
ਜਲੰਧਰ, 18 ਮਾਰਚ (ਰਾਜੀਵ ਕੁਮਾਰ) : ਲਾਪਰਵਾਹੀ ਕਰਕੇ ਹੁਣ ਤਕ ਕਈ ਮੁਤਾ ਹੋ ਚੁੱਕਿਆ ਨੇ, ਅਜਿਹਾ ਹੀ ਇੱਕ ਲਾਪਰਵਾਹੀ ਦਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਲੰਧਰ ਦੇ ਗੁਰੂ ਨਾਨਕਪੁਰਾ ਫਾਟਕ ਦੇ ਨੇੜੇ ਰੇਲਵੇ ਟਰੈਕ ‘ਤੇ ਇਕ ਬਜ਼ੁਰਗ ਮਹਿਲਾ ਦੀ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਇਹ ਮਹਿਲਾ ਰੇਲਵੇ ਲਾਈਨ ਪਾਰ ਕਰ ਰਹੀ ਸੀ ਕਿ ਅਚਾਨਕ ਟ੍ਰੇਨ ਆ ਗਈ ਅਤੇ ਬਜੁਰਗ ਮਹਿਲਾ ਟ੍ਰੇਨ ਹੇਠ ਆ ਗਈ।

ਇਸ ਮਹਿਲਾ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਮੌਕੇ ‘ਤੇ ਪਹੁੰਚੀ ਰੇਲਵੇ ਪੁਲੀਸ ਨੇ ਲਾਸ਼ ਨੂੰ ਸਿਵਲ ਹਸਪਤਾਲ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ