Connect with us

Uncategorized

OMG 2 ਨੂੰ ਮਿਲਿਆ A ਸਰਟੀਫਿਕੇਟ, ਅਕਸ਼ੇ ਕੁਮਾਰ ਦੇ ਕਿਰਦਾਰ ਨੂੰ ਬਦਲਣ ਸਣੇ ਦਿੱਤੇ 25 ਸੁਝਾਅ

Published

on

1 AUGUST 2023: ਅਕਸ਼ੇ ਕੁਮਾਰ ਸਟਾਰਰ ਫਿਲਮ OMG 2 ਨੂੰ ਸੈਂਸਰ ਬੋਰਡ ਨੇ A ਸਰਟੀਫਿਕੇਟ ਦਿੱਤਾ ਹੈ। ਹਾਲਾਂਕਿ ਬੋਰਡ ਨੇ ਫਿਲਮ ‘ਚ ਕੋਈ ਕਟੌਤੀ ਨਹੀਂ ਕੀਤੀ ਹੈ ਪਰ ਇਸ ‘ਚ 25 ਬਦਲਾਅ ਜ਼ਰੂਰ ਕੀਤੇ ਹਨ। ਇਨ੍ਹਾਂ ਬਦਲਾਅ ‘ਚ ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਫਿਲਮ ‘ਚ ਅਕਸ਼ੇ ਸ਼ਿਵ ਦੇ ਰੂਪ ‘ਚ ਨਹੀਂ, ਸ਼ਿਵ ਭਗਤ ਦੇ ਰੂਪ ‘ਚ ਨਜ਼ਰ ਆ ਰਹੇ ਹਨ।

ਬੋਰਡ ਨੇ ਇਹ ਬਦਲਾਅ ਕਰਨ ਲਈ ਦਿੱਤੇ ਹਨ ਸੁਝਾਅ

ਅਕਸ਼ੇ ਕੁਮਾਰ ਦੇ ਕਿਰਦਾਰ ਨੂੰ ਸ਼ਿਵ ਦੇ ਭਗਤ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਭਗਵਾਨ ਸ਼ਿਵ ਵਜੋਂ
ਸਕ੍ਰੀਨ ’ਤੇ ਸਾਰੇ ਅਸ਼ਲੀਲ ਤੇ ਨਗਨ ਦ੍ਰਿਸ਼ਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਇਸ ’ਚ ਨਾਗਾ ਸਾਧੂਆਂ ਦੇ ਦ੍ਰਿਸ਼ ਵੀ ਸ਼ਾਮਲ ਹਨ
ਸਕੂਲ ਦਾ ਨਾਂ ਬਦਲ ਕੇ ਸਵੋਦਿਆ ਰੱਖਿਆ ਜਾਵੇ
ਸ਼ਿਵ ਜੀ ਦੇ ਲਿੰਗ, ਅਸ਼ਲੀਲਤਾ, ਸ਼੍ਰੀ ਭਗਵਦ ਗੀਤਾ, ਅਥਰਵਵੇਦ, ਗੋਪੀਆਂ ਤੇ ਰਾਸਲੀਲਾ ਸਮੇਤ ਹੋਰ ਬਹੁਤ ਸਾਰੇ ਸ਼ਬਦ ਮਿਟਾਏ ਜਾਣੇ ਚਾਹੀਦੇ ਹਨ
ਕਈ ਡਾਇਲਾਗਸ ਵੀ ਬਦਲਣੇ ਚਾਹੀਦੇ ਹਨ
ਜੋ ਵੀ ਕਲਾਕਾਰ ਰੱਬ ਜਾਂ ਉਸ ਦੇ ਭਗਤ ਦਾ ਕਿਰਦਾਰ ਨਿਭਾਅ ਰਿਹਾ ਹੈ, ਉਸ ਨੂੰ ਇਸ਼ਨਾਨ ਕਰਦੇ ਦਿਖਾਏ ਦ੍ਰਿਸ਼ ਨੂੰ ਹਟਾ ਦੇਣਾ ਚਾਹੀਦਾ ਹੈ
ਅਦਾਲਤ ’ਚ ਜੱਜ ਵਲੋਂ ਸੈਲਫੀ ਲੈਣ ਦਾ ਦ੍ਰਿਸ਼ ਬਦਲਿਆ ਜਾਣਾ ਚਾਹੀਦਾ ਹੈ