Connect with us

Punjab

ਦੀਵਾਲੀ ‘ਤੇ ਪੰਜਾਬ ਦੇ IAS ਦੇ ਸਰਕਾਰੀ ਘਰ ‘ਚ ਚੱਲੀ ਗੋਲੀ

Published

on

13 ਨਵੰਬਰ 2023: ਦੀਵਾਲੀ ਦੀ ਰਾਤ ਕਰੀਬ 11.30 ਵਜੇ ਚੰਡੀਗੜ੍ਹ ਦੇ ਸੈਕਟਰ 24 ਸਥਿਤ ਸਰਕਾਰੀ ਰਿਹਾਇਸ਼ ‘ਤੇ ਪੰਜਾਬ ਕੇਡਰ ਦੇ 2009 ਬੈਚ ਦੇ ਆਈਏਐਸ ਅਧਿਕਾਰੀ ‘ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਸੂਚਨਾ ਮਿਲਦੇ ਹੀ ਕ੍ਰਾਈਮ ਬ੍ਰਾਂਚ ਦੇ ਡੀਐਸਪੀ ਉਦੈ ਪਾਲ, ਸੈਕਟਰ 11 ਥਾਣੇ ਦੇ ਇੰਚਾਰਜ ਮਲਕੀਤ ਸਿੰਘ ਸਮੇਤ ਸੈਕਟਰ 24 ਪੁਲੀਸ ਚੌਕੀ ਦੇ ਇੰਚਾਰਜ ਕੁਲਦੀਪ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ ਪੁੱਜੇ। ਫੋਰੈਂਸਿਕ ਜਾਂਚ ਮਾਹਿਰ ਵੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਲਈ ਸੈਂਪਲ ਇਕੱਠੇ ਕੀਤੇ।

ਪੁਲਿਸ ਨੇ ਘਰ ਦੇ ਕਮਰੇ ਵਿੱਚੋਂ ਇੱਕ ਗੋਲੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਜਦੋਂ ਗੋਲੀ ਚੱਲੀ ਤਾਂ ਆਈਏਐਸ ਵਰਿੰਦਰ ਕੁਮਾਰ ਸ਼ਰਮਾ ਦਾ ਪਰਿਵਾਰ ਅੰਦਰ ਮੌਜੂਦ ਸੀ। ਗੋਲੀ ਘਰ ਦੀ ਪਲਾਈਵੁੱਡ ਦੀ ਖਿੜਕੀ ਨੂੰ ਲੱਗੀ ਅਤੇ ਹੇਠਾਂ ਡਿੱਗ ਗਈ। ਦੇਰ ਰਾਤ ਤੱਕ ਪੁਲਿਸ ਇਹ ਪਤਾ ਲਗਾਉਂਦੀ ਰਹੀ ਕਿ ਗੋਲੀ ਕਿਸ ਐਂਗਲ ਤੋਂ ਚਲਾਈ ਗਈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਸਕੈਨ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।