Punjab
16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਤਹਿਤ ਵੱਖ ਵੱਖ ਜਥੇਬੰਦੀਆਂ ਨੇ ਕੀਤੀ ਮੀਟਿੰਗ

3 ਫਰਵਰੀ 2024: 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਸਬੰਧੀ ਮੋਗਾ ‘ਚ ਬੀਬੀ ਕਾਹਨ ਕੌਰ ਦੇ ਗੁਰਦੁਆਰੇ ਵਿੱਚ ਕਿਸਾਨਾਂ ਨੇ ਮੀਟਿੰਗ ਕੀਤੀ। ਇਸ ਮੌਕੇ ਬੀਕੇ ਯੂ ਉਗਰਾਹਾ ਸਮੇਤ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ਅਤੇ ਇਸ ਮੌਕੇ ਉਨ੍ਹਾਂ ਨੇ 16 ਫਰਵਰੀ ਨੂੰ ਮੁਕੰਮਲ ਬੰਦ ਦਾ ਸੱਦਾ ਦੇਣ ਲਈ ਮੀਟਿੰਗ ਕੀਤੀ। ਇਸ ਮੌਕੇ ਗੱਲਬਾਤ ਕਰਦਿਆ ਬੀਕੇ ਯੂ ਏਕਤਾ ਉਗਰਾਹਾ ਮੋਗਾ ਦੇ ਆਗੂ ਬਲੌਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ-ਨਾਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਮੀਟਿੰਗ 16 ਫਰਵਰੀ ਦੇ ਬੰਦ ਨੂੰ ਸਫਲ ਬਣਾਉਣ ਲਈ ਰੱਖੀ ਗਈ ਹੈ। ਮੋਗਾ ਦੇ ਜੋਗਿੰਦਰ ਸਿੰਘ ਚੌਂਕ ਵਿੱਚ ਪ੍ਰਦਸ਼ਨ ਕੀਤਾ ਜਾਵੇਗਾ ਅਤੇ ਪਿੰਡ ਪੱਧਰੀ ਕਮੇਟੀਆਂ ਵੀ ਬਣਾਈਆਂ ਗਈਆਂ ਹਨ।
ਓਥੇ ਹੀ ਉਨ੍ਹਾਂ ਕਿਹਾ ਕਿ 16 ਫਰਵਰੀ ਨੂੰ ਆਲ ਇੰਡੀਆ ਸਟੇਟ ਗੌਰਮੈਂਟ ਇੰਪਲਾਈ ਫੈਡਰੇਸ਼ਨ ਦੀ ਜਿਹੜੀ ਭਾਰਤ ਬੰਦ ਹੋ ਰਹੀ ਹੈ ਜਿਹਦੇ ਵਿੱਚ ਸਾਰੀਆਂ ਟਰੇਡ ਯੂਨੀਅਨ ਤੇ ਨਾਲ ਕਿਸਾਨ ਜਥੇਬੰਦੀਆ ਉਹ ਸ਼ਾਮਿਲ ਹੋ ਇਸ ਹੜਤਾਲ ਨੂੰ ਸਫਲ ਕਰਨ ਲਈ ਮੀਟਿੰਗ ਰੱਖੀ ਗਈ ਸੀ ਕਿਉਂਕਿ ਕੇਂਦਰ ਦੀ ਜਿਹੜੀ ਮੋਦੀ ਦੀ ਸਰਕਾਰ ਆ ਉਹ ਮਜ਼ਦੂਰਾਂ ਨੂੰ ਮੁਲਾਜ਼ਮਾਂ ਤੇ ਹਮਲੇ ਹੋਰ ਤੇਜ਼ ਕਰ ਰਹੀ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਅੱਠ-ਅੱਠ ਘੰਟੇ ਦੀ ਥਾਂ 12 ਘੰਟੇ ਕੰਮ ਲਿਆ ਜਾ ਪਬਲਿਕ ਸੈਂਟਰ ਖਤਮ ਕਰਕੇ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਉਹਦੇ ਸੰਬੰਧ ਵਿੱਚ ਜਿਹੜਾ ਪੂਰਨ ਯੂਨੀਅਨ ਦੇ ਵਿੱਚ ਜਿਹੜਾ ਰੋਸ ਹੈ| ਇਸ ਕਰਕੇ 16 ਤਰੀਕ ਦੀ ਜਿਹੜੀ ਫਰਵਰੀ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ|
ਜਥੇਬੰਦੀਆਂ ਨੇ ਪੰਜਾਬ ਮੁਲਾਜ਼ਮ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾ ਜਿਸ ਵਿਚ ਪੁਰਾਣੀ ਪੈਨਸ਼ਨ ਸਕੀਮ ਉਹਨੂੰ ਬਹਾਲ ਕੀਤਾ ਜਾਵੇ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕੀਤੀ ਜਾਵੇ ਪਬਲਿਕ ਸੈਕਟਰ ਉਹਨੂੰ ਬਚਾਇਆ ਜਾਵੇ ਮਜ਼ਦੂਰਾਂ ਤੇ ਜਿਹੜੇ 40 ਕਾਨੂੰਨ ਕਿਰਤ ਕਾਨੂੰਨ ਜਿਹੜੇ ਕੋਰਟ ਬਣਾਏ ਚਾਰ ਕੋਡ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਤੇ ਕੱਚੇ ਅਸਾਮੀਆਂ ਹਰੇਕ ਤਰ੍ਹਾਂ ਦੀਆਂ ਉਹਨਾਂ ਨੂੰ ਰੈਗੂਲਰ ਕਰਵਾਉਣ ਦੇ ਲਈ ਜਿਹੜੀ ਆਊਟਸੋਰਸਿੰਗ ਡੇਲੀ ਕੰਟਰੈਕਟ ਭਰਤੀ ਖਤਮ ਕਰੇ ਅਤੇ ਜਿਹੜੀਆਂ ਖਾਲੀ ਸਾਮੀਆਂ ਰੈਗੂਲਰ ਭਰਵਾਉਣ ਦੇ ਲਈ ਜਥੇਬੰਦੀਆਂ ਸਹੂਲਤ ਕਰਨਗੀਆਂ ਇਸ ਵਿੱਚ ਇਹਦੇ ਤਕਰੀਬਨ ਸਾਡੀਆਂ 32 ਜਥੇਬੰਦੀਆਂ ਉਹ ਵੀ ਸ਼ਮੂਲੀਅਤ ਕਰਣਗੀਆਂ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੀਆਂ ਪੁਰਾਣੀਆਂ ਮੰਗਾਂ ਹਨ ਜੋ ਕੇਂਦਰ ਸਰਕਾਰ ਤੋਂ ਲਟਕ ਰਹੀਆਂ ਹਨ। ਮੁਲਾਜ਼ਮਾਂ ਅਤੇ ਟਰੇਡ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਜਾਵੇਗਾ।