Connect with us

Punjab

ਇਕ ਵਾਰ ਫਿਰ ਪਲਟਿਆ ਕਿਨੂੰਆਂ ਨਾਲ ਭਰਿਆ ਟਰੱਕ,ਲੋਕਾਂ ਨੇ ਲੁੱਟਣ ‘ਚ ਨਹੀਂ ਛੱਡੀ ਕੋਈ ਕਸਰ

Published

on

ਇਕ ਵਾਰ ਫਿਰ ਬਿਹਾਰ ਵਿੱਚ ਕਿਨੂੰਆਂ ਦਾ ਟਰੱਕ ਪਲਟ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਪੰਜਾਬੀ ਡਰਾਈਵਰ ਦਾ ਦੱਸਿਆ ਜਾ ਰਿਹਾ ਹੈਜਿਸ ਨਾਲ ਇਹ ਅਣਹੋਣੀ ਵਾਪਰ ਗਈ ਹੈ। ਜਿਥੇ ਕਿੰਨੂਆਂ ਨਾਲ ਭਰਿਆ ਟਰੱਕ ਪਲਟ ਗਿਆ, ਜਿਸ ਨੂੰ ਸਥਾਨਕ ਲੋਕਾਂ ਵੱਲੋਂ ਲੁੱਟ ਲਿਆ ਗਿਆ।ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੀ ਕਿ ਹੱਦ ਤਾਂ ਇਸ ਗੱਲ ਦੀ ਹੋ ਗਈ ਕਿ ਲੋਕਾਂ ਨੇ ਕਿੰਨੂਆਂ ਦੇ ਨਾਲ ਟਰੱਕ ਦੇ ਪੁਰਜ਼ੇ ਵੀ ਚੋਰੀ ਕਰ ਲਏ।

ਤੁਹਾਨੂੰ ਦੱਸ ਦਈਏ ਕਿ ਕੁਝ ਹੀ ਸਮਾਂ ਪਹਿਲਾ ਅਜਿਹੀ ਘਟਨਾ ਫਤਿਹਗੜ੍ਹ ਦੇ ਨੇੜੇ ਵਾਪਰੀ ਸੀ ਜਿਥੇ ਓਥੋਂ ਦੇ ਲੋਕੋ ਵਲੋਂ ਸੇਬ ਲੁਟੇ ਗਏ ਸਨ, ਪਰ ਓਹਨਾ ‘ਤੇ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਸੀ,ਉਹਨਾਂ ‘ਤੇ ਦਰਜ ਕਰ ਲਈ ਗਯੀ ਸੀ,ਪਰ ਹੁਣ ਜੋ ਹਾਦਸਾ ਹੋਇਆ ਉਸ ‘ਚ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਨੇ ਮਦਦ ਕਰਨ ਦੀ ਥਾਂ ਉਪਰ ਕਿੰਨੂਆਂ ਦੇ ਕਰੇਟ ਚੋਰੀ ਕਰਕੇ ਲੈ ਗਏ। ਲੋਕਾਂ ਨੇ ਕਿੰਨੂਆਂ ਦੇ ਨਾਲ ਟਰੱਕ ਦੀ ਬੈਟਰੀ, ਜੈਕ ਅਤੇ ਹੋਰ ਸਾਮਾਨ ਵੀ ਚੋਰੀ ਕਰਕੇ ਲੈ ਗਏ।