Uncategorized
ਕਿਸਾਨਾਂ ’ਤੇ ਟਿੱਪਣੀ ਮਾਮਲੇ ’ਚ ਕੰਗਨਾ ਰਣੌਤ ਖ਼ਿਲਾਫ਼ ਪੰਜਾਬ ’ਚ ਇਕ ਹੋਰ ਪਟੀਸ਼ਨ ਜਾਰੀ, ਕੇਸ ਦਰਜ ਕਰਨ ਦੀ ਮੰਗ

ਪੰਜਾਬ ’ਚ ਫਿਲਮ ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਇਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕਰਨ ਦੇ ਮਾਮਲੇ ’ਚ ਮੁਕਤਸਰ ਦੇ ਸੈਸ਼ਨ ਕੋਰਟ ’ਚ ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਹੈ। ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਤਿੰਨ ਫਰਵਰੀ ਨੂੰ ਕੰਗਨਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਲਈ ਅੱਤਵਾਦੀ, ਕੇ ਕੈਂਸਰ ਵਰਗੇ ਸ਼ਬਦ ਲਿਖ ਕੇ ਟਵੀਟ ਕੀਤਾ।
ਇਸ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਹ ਹਿੰਦੂ ਤੇ ਸਿੱਖਾਂ ’ਚ ਦਰਾਰ ਪਾਉਣ ਦੀ ਇਕ ਸਾਜਿਸ਼ ਹੈ। ਕਿਸਾਨ ਹਰਸਿਮਰਨ ਸਿੰਘ ਨੇ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਤੇ ਸਨੇਹਪਪ੍ਰੀਤ ਸਿੰਘ ਮਾਨ ਦੁਆਰਾ ਸੈਸ਼ਨ ਜੱਜ ਮਨਦੀਪ ਸਿੰਘ ਦੀ ਅਦਾਲਤ ’ਚ ਦਾਇਰ ਪਟਿਸ਼ਨ ’ਚ ਕੰਗਨਾ ਦੇ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਕੰਗਨਾ ਖ਼ਿਲਾਫ਼ ਪੰਜਾਬ ’ਚ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਵੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਹੈ। ਕੰਗਨਾ ਨੇ ਇਕ ਟਵੀਟ ਕਰਕੇ ਮਹਿਲਾ ’ਤੇ ਟਿੱਪਣੀ ਕੀਤੀ ਸੀ। ਕੰਗਨਾ ਨੇ ਟਵੀਟ ’ਚ ਲਿਖਿਆ ਸੀ, ਕਿ ਇਸ ਤਰ੍ਹਾਂ ਦੀਆਂ ਔਰਤਾਂ 100-100 ਰੁਪਏ ਲਈ ਪ੍ਰਦਰਸ਼ਨ ਕਰਨ ਜਾਂਦੀਆਂ ਹਨ, ਜੋ ਕਿ ਇਹ ਕੰਗਨਾ ਦੇ ਸ਼ਬਦ ਸਹੀ ਨਹੀਂ ਸੀ। ਇਸ ਪਟੀਸ਼ਨ ’ਚ ਕੰਗਨਾ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।