Connect with us

National

ਵਧਦੀ ਗਰਮੀ ਨੂੰ ਲੈ ਕੇ ਹਰਿਆਣਾ ‘ਚ ਇਕ ਵਿਅਕਤੀ ਦੀ ਮੌਤ

Published

on

WEATHER UPDATE : ਵੱਧ ਰਹੀ ਗਰਮੀ ਕਾਰਨ ਹਰਿਆਣਾ ਵਿਚ 70 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ ਹੈ। ਡਾਕਟਰਾ ਦਾ ਕਹਿਣਾ ਹੈ ਕਿ ਮੌਤ ਦਾ ਕਾਰਨ ਡੀਹਾਈਡਰੇਸ਼ਨ ਯਾਨੀ (ਪਾਣੀ ਦੀ ਕਮੀ) ਹੈ | ਇਸ ਮੌਸਮ ਵਿਚ ਡੀਹਾਈਡਰੇਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।

ਹਰਿਆਣਾ ਸਮੇਤ ਪੰਜਾਬ , ਚੰਡੀਗੜ੍ਹ ਅਤੇ ਹਿਮਾਚਲ ਵਿਚ ਵਧਦੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਦੇ 10 ਜਿਲ੍ਹਿਆਂ ਵਿਚ ਤੇਜ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਹੋਇਆ ਹੈ|। ਪੰਜਾਬ ਵਿਚ ਤਾਪਮਾਨ 45 ਡਿਗਰੀ ਪਾਰ ਕਰ ਚੁੱਕਾ ਹੈ। ਹਰਿਆਣਾ ਵਿਚ ਦਿਨ ਦੇ ਨਾਲ ਹੁਣ ਰਾਤ ਦਾ ਤਾਪਮਾਨ ਵੀ ਵੱਧ ਹੁੰਦਾ ਹੈ| ਪਿਛਲੇ 7 ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਵਿਚ 5 ਡਿਗਰੀ ਵਾਧਾ ਦਰਜ ਕੀਤਾ ਗਿਆ ਹੈ।

ਹੋਇਆ ਅਲਰਟ ਜਾਰੀ…

ਪੰਜਾਬ ਦੇ ਇਨ੍ਹਾਂ ਜਿਲਿਆਂ ਵਿਚ  ਅੰਮ੍ਰਿਤਸਰ ,ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ,ਬਠਿੰਡਾ, ਬਰਨਾਲਾ ਅਤੇ ਮਾਨਸਾ ਵਿਚ ਰੇਡ ਅਲਰਟ ਜਾਰੀ ਕੀਤਾ ਗਿਆ ਹੈ |

 

ਗਰਮੀ ਕਾਰਨ ਸਕੂਲ ਹੋਏ ਬੰਦ….

ਗਰਮੀ ਨੂੰ ਦੇਖਦੇ ਹੋਏ ਕਰਨਾਲ ਕੈਥਲ ਰੇਵਾੜੀ ਅਤੇ ਸੋਨੀਪਤ ਜਿਲ੍ਹਿਆਂ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਤਕ ਦੇ ਬੱਚਿਆਂ ਦੀਆਂ 24 ਮਈ ਤੱਕ ਤੇ ਪੰਚਕੂਲਾ ਤੇ ਮਹੇਂਦਰਗੜ੍ਹ ਵਿਚ 31 ਮਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ|

ਮੌਸਮ ਵਿਭਾਗ ਦੱਸਿਆ ਵਧਦੀ ਗਰਮੀ ਦਾ ਕਾਰਨ

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਗਰਮੀ ਵਧਣ ਦਾ ਸਭ ਤੋਂ ਵੱਡਾ ਕਾਰਨ ਮੀਂਹ ਦੀ ਕਮੀ ਹੈ। ਪਿਛਲੇ ਢਾਈ ਮਹੀਨਿਆਂ ਵਿਚ 31 ਪ੍ਰਤੀਸ਼ਤ ਘੱਟ ਮੀਂਹ ਪੈਣ ਕਾਰਨ ਗਰਮੀ ਵਿਚ ਵਾਧਾ ਹੋਇਆ ਹੈ | ਹਰਿਆਣਾ ਦੇ 17 ਜਿਲ੍ਹਿਆਂ ਵਿਚ ਘੱਟ ਵਰਖਾ ਹੋਈ ਹੈ। ਹਰਿਆਣਾ ਵਿਚ ਆਮ ਤੌਰ ਤੇ ਮਈ ਮਹੀਨੇ ਵਿਚ 11.3 ਮਿਲੀ ਵਰਖਾ ਹੁੰਦੀ ਹੈ ਪਰ ਇਸ ਬਾਰ ਮਈ ਮਹੀਨੇ ਵਿਚ ਸਿਰਫ 4.2 ਮਿਲੀ ਵਰਖਾ ਹੀ ਹੋਈ ਹੈ।