Connect with us

Punjab

iPhone 14 ਦਾ ਇਕ ਅਜਿਹਾ ਫ਼ੀਚਰ ਜੋ ਬਚਾਉਂਦਾ ਹੈ ਲੋਕਾਂ ਦੀ ਜਾਨ, ਜਾਣੋ ਕਿਵੇਂ ?

Published

on

ਐੱਪਲ ਹਮੇਸ਼ਾ ਹੀ ਆਪਣੇ ਫੀਚਰਸ ਨੂੰ ਲੈ ਕੇ ਲੋਕਾਂ ‘ਚ ਚਰਚਾ ਦਾ ਵਿਸ਼ਾ ਰਿਹਾ ਹੈ। ਅਜਿਹੇ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਐਪਲ ਦੇ ਡਿਵਾਈਸਾਂ ਨੇ ਲੋਕਾਂ ਦੀ ਜਾਨ ਬਚਾਈ ਹੈ। ਇਸ ਵਾਰ ਵੀ ਅਜਿਹਾ ਹੀ ਇੱਕ ਕਿੱਸਾ ਸਾਹਮਣੇ ਆਇਆ ਹੈ, ਜਿਸ ਵਿੱਚ ਪਤੀ-ਪਤਨੀ ਨੂੰ ਪਹਾੜ ਤੋਂ 300 ਫੁੱਟ ਹੇਠਾਂ ਡਿੱਗ ਕੇ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ।

ਜੀ ਹਾਂ, ਐੱਪਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਇਹ ਫੀਚਰ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾ ਸਕਦਾ ਹੈ। ਐੱਪਲ ਦੇ ਬਹੁਤ ਸਾਰੇ ਪ੍ਰੋਡਕਟਸ ਹਨ ਜਿਨ੍ਹਾਂ ਵਿੱਚ ਲਾਈਫ ਸੇਵਿੰਗ ਫੀਚਰਸ ਹਨ। ਐੱਪਲ ਦੀ Watch ਦੇ SOS ਫੀਚਰ ਨੂੰ ਲੈ ਕੇ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ।

ਆਈਫੋਨ 14 ਵਿੱਚ ਐਮਰਜੈਂਸੀ ਫੀਚਰ ਨੇ ਪਹਾੜ ਤੋਂ ਡਿੱਗਣ ਵਾਲੇ ਜੋੜੇ ਦੀ ਬਚਾਈ ਜਾਨ। ਇਸ ਬਾਰੇ ਮਾਂਟਰੋਜ਼ ਰਿਸਰਚ ਐਂਡ ਰੈਸਕਿਊ ਟੀਮ ਨੇ ਟਵਿੱਟਰ ‘ਤੇ ਟਵੀਟ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਪਤੀ-ਪਤਨੀ ਅਮਰੀਕਾ ਦੇ ਕੈਲੀਫੋਰਨੀਆ ਦੇ ਏਂਜਲਸ ਫੋਰੈਸਟ ਹਾਈਵੇਅ ਤੋਂ ਕਾਰ ਰਾਹੀਂ ਜਾ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਪਹਾੜ ਤੋਂ 300 ਫੁੱਟ ਹੇਠਾਂ ਡਿੱਗ ਗਈ। ਕਾਰ ਦਾ ਪਹਾੜੀ ਵਿੱਚ ਫਸ ਜਾਣਾ ਜੋੜੇ ਲਈ ਜ਼ਿੰਦਗੀ ਅਤੇ ਮੌਤ ਦੀ ਲੜਾਈ ਦੇ ਬਰਾਬਰ ਸੀ। ਅਜਿਹੇ ‘ਚ ਉਨ੍ਹਾਂ ਦੇ ਫੋਨ ‘ਚ ਨੈੱਟਵਰਕ ਨਹੀਂ ਸੀ, ਜਿਸ ਨਾਲ ਕਿਸੇ ਨੂੰ ਮਦਦ ਲਈ ਬੁਲਾਇਆ ਜਾ ਸਕੇ ਪਰ ਆਈਫੋਨ 14 ਦੀ ਮਦਦ ਨਾਲ ਉਸ ਦਾ ਬਚਾਅ ਹੋ ਗਿਆ।
ਦਰਅਸਲ,ਆਈਫੋਨ 14 ਦੇ ਕਰੈਸ਼ ਡਿਟੈਕਸ਼ਨ ਫੀਚਰ ਨੇ ਅਮਰੀਕੀ ਜੋੜੇ ਦਾ ਮਦਦ ਕੀਤੀ ਸੀ। ਇਸ ਫੀਚਰ ਦਾ ਕੰਮ ਕਰੈਸ਼ ਦਾ ਪਤਾ ਲਗਾਉਣਾ ਹੈ, ਮਾਮੂਲੀ ਜਿਹੇ ਸੰਕੇਤ ‘ਤੇ ਇਹ ਫੀਚਰ ਆਪਣਾ ਕੰਮ ਕਰਦੇ ਸਮੇਂ ਐਮਰਜੈਂਸੀ ਨੰਬਰ ‘ਤੇ ਸੰਪਰਕ ਕਰਨ ਦੇ ਨਾਲ ਮਦਦ ਮੰਗਦਾ ਹੈ, ਜਿਸ ਨੂੰ ਸੈਟੇਲਾਈਟ SOS ਫੀਚਰ ਵੀ ਕਿਹਾ ਜਾਂਦਾ ਹੈ। ਐਮਰਜੈਂਸੀ SOS ਨੇ ਇਸ ਸੈਟੇਲਾਈਟ ਸਰਵਿਸ ਰਾਹੀਂ ਬਚਾਅ ਟੀਮ ਨਾਲ ਸੰਪਰਕ ਕੀਤਾ ਅਤੇ ਪਹਾੜ ਤੋਂ ਡਿੱਗੇ ਪਤੀ-ਪਤਨੀ ਦੀ ਮਦਦ ਕੀਤੀ।