Connect with us

Gadgets

ਫੇਸਬੁੱਕ ਦੀ ਸਮਾਰਟਵਾਚ ਦੇ ਰਹੀ ਹੈ ਐਪਲ ਵਾਚ ਨੂੰ ਟੱਕਰ ਦੇਖਣ ਨੂੰ ਮਿਲਣ ਇਹ ਖਾਸ ਖੂਬੀਆਂ

Published

on

facebook smartwatch

ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਜਲਦ ਹੀ ਆਪਣੀ ਪਹਿਲੀ ਸਮਾਰਟਵਾਚ ਲਾਂਚ ਕਰਨ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਦੀ ਸਮਾਰਟਵਾਚ ਦੀ ਲਾਂਚਿੰਗ ਅਗਲੇ ਸਾਲ ਪਹਿਲੀ ਤਿਮਾਹੀ ’ਚ ਆਏਗੀ। ਫੇਸਬੁੱਕ ਦੀ ਸਮਾਰਟਵਾਚ ’ਚ ਡਿਸਪਲੇਅ ਦੇ ਨਾਲ ਦੋ ਕੈਮਰੇ ਮਿਲਣਗੇ। ਇਕ ਕੈਮਰੇ ਦੀ ਵਰਤੋਂ ਫੋਟੋ ਅਤੇ ਦੂਜੇ ਦੀ ਫੇਸਬੁੱਕ ’ਤੇ ਵੀਡੀਓ ਸ਼ੇਅਰ ਕਰਨ ਲਈ ਹੋਵੇਗਾ। ਸਮਾਰਟਵਾਚ ਦੇ ਨਾਲ ਮਿਲਣ ਵਾਲੇ ਫਰੰਟ ਕੈਮਰੇ ਨਾਲ ਤੁਸੀਂ ਵੀਡੀਓ ਕਾਲਿੰਗ ਵੀ ਕਰ ਸਕੋਗੇ। ਕੈਮਰੇ ਦੇ ਨਾਲ ਆਟੋ-ਫੋਕਸ ਹੋਵੇਗਾ ਅਤੇ ਵੀਡੀਓ ਦੀ ਕੁਆਲਿਟੀ 1080 ਪਿਕਸਲ ਹੋਵੇਗੀ। ਉਥੇ ਹੀ ਬੈਕ ਪੈਨਲ ਵਾਲੇ ਕੈਮਰੇ ਦੀ ਵਰਤੋਂ ਵੀਡੀਓ ਰਿਕਾਰਡਿੰਗ ਲਈ ਹੋਵੇਗੀ। ਬੈਕ ਪੈਨਲ ਸਟੇਨਲੈੱਸ ਸਟੀਲ ਦਾ ਹੋਵੇਗਾ।  ਫੇਸਬੁੱਕ ਆਪਣੀ ਪਹਿਲੀ ਸਮਾਰਟਵਾਚ ਲਈ ਬੈਕਪੈਕਸ ਵਰਗੀਆਂ ਕੰਪਨੀਆਂ ਨਾਲ ਗੱਲ ਕਰ ਰਹੀ ਹੈ।

ਇਸ ਸਮਾਰਟਵਾਚ ਨੂੰ ਲਾਂਚ ਕਰਨ ਦੇ ਪਿੱਛੇ ਦਾ ਮਕਸਦ ਸਮਾਰਟਵਾਚ ਦਾ ਇਸਤੇਮਾਲ ਸਮਾਰਟਫੋਨ ਦੀ ਤਰ੍ਹਾਂ ਕਰਨਾ ਹੈ। ਫੇਸਬੁੱਕ ਦੀ ਸਮਾਰਟਵਾਚ ਦਾ ਮੁਕਾਬਲਾ ਐਪਲ ਅਤੇ ਗੂਗਲ ਵਰਗੀਆਂ ਕੰਪਨੀਆਂ ਨਾਲ ਹੋਵੇਗਾ, ਹਾਲਾਂਕਿ, ਫੇਸਬੁੱਕ ਨੇ ਅਧਿਕਾਰਤ ਤੌਰ ’ਤੇ ਆਪਣੀ ਸਮਾਰਟਵਾਚ ਨੂੰ ਲੈ ਕੇ ਅਜੇ ਕੁਝ ਨਹੀਂ ਕਿਹਾ।  ਕੁਝ ਰਿਪੋਰਟਾਂ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਦੀ ਸਮਾਰਟਵਾਚ ’ਚ ਐੱਲ.ਟੀ.ਈ. ਕੁਨੈਕਟੀਵਿਟੀ ਵੀ ਮਿਲੇਗੀ। ਇਸ ਲਈ ਕੰਪਨੀ ਕਈ ਅਮਰੀਕੀ ਕੰਪਨੀਆਂ ਨਾਲ ਸੰਪਰਕ ’ਚ ਹੈ। ਇਸ ਦਾ ਦੂਜਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਫੇਸਬੁੱਕ ਦੀ ਸਮਾਰਟਵਾਚ ਦੀ ਵਿਕਰੀ ਟੈਲੀਕਾਮ ਕੰਪਨੀਆਂ ਦੇ ਪਲੇਟਫਾਰਮ ਰਾਹੀਂ ਹੋਵੇ। ਫੇਸਬੁੱਕ ਦੀ ਸਮਾਰਟਵਾਚ ਚਿੱਟੇ, ਕਾਲੇ ਅਤੇ ਗੋਲਡ ਰੰਗ ’ਚ ਲਾਂਚ ਹੋ ਸਕਦੀ ਹੈ। ਲੀਕ ਰਿਪੋਰਟ ਮੁਤਾਬਕ, ਫੇਸਬੁੱਕ ਦੀ ਸਮਾਰਟਵਾਚ ਦੀ ਕੀਮਤ 400 ਡਾਲਰ ਦੇ ਕਰੀਬ ਹੋ ਸਕਦੀ ਹੈ। ਸਮਾਰਟਵਾਚ ਦੇ ਨਾਂ ਨੂੰ ਲੈ ਕੇ ਅਜੇ ਵੀ ਕੁਝ ਸਾਫ਼ ਨਹੀਂ ਹੈ।

Continue Reading
Click to comment

Leave a Reply

Your email address will not be published. Required fields are marked *