Connect with us

Gadgets

ਭਾਰਤ ‘ਚ ਲੈਂਬੋਰਗਿਨੀ ਦੇ ਸ਼ੌਕੀਨਾਂ ਲਈ ਲਾਂਚ ਹੋਈ ਹੁਰਾਕਨ, ਜਾਣੋ ਇਸ ਦੀ ਕੀਮਤ

Published

on

Evo RWD Spyder

ਲਗਜ਼ਰੀ ਕਾਰ ਕੰਪਨੀ ਲੈਂਬੋਰਗਿਨੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਨੇ ਆਪਣੀ ਜ਼ਬਰਦਸਤ ਗੱਡੀ ਭਾਰਤੀ ਬਾਜ਼ਾਰ ਵਿਚ ਉਤਾਰ ਦਿੱਤੀ ਹੈ। ਇਟਲੀ ਦੀ ਸੁਪਰ ਸਪੋਰਟਸ ਕਾਰ ਕੰਪਨੀ ਲੈਂਬੋਰਗਿਨੀ ਨੇ ਮੰਗਲਵਾਰ ਭਾਰਤੀ ਬਾਜ਼ਾਰ ਵਿਚ ਹੁਰਾਕਨ ਈ. ਵੀ. ਓ. ਰੀਅਲ ਵ੍ਹੀਕਲ ਡਰਾਈਵ ਸਪਾਈਡਰ ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ 3.54 ਕਰੋੜ ਰੁਪਏ ਹੈ। ਲੈਂਬੋਰਗਿਨੀ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਨਵੇਂ ਮਾਡਲ ਵਿਚ ‘ਵੀ10’ ਇੰਜਣ ਲੱਗਾ ਹੈ, ਜੋ 610 ਐੱਚ. ਪੀ. ਦੀ ਪਾਵਰ ਦਿੰਦਾ ਹੈ। ਇਹ ਗੱਡੀ ਕਿੰਨੀ ਜ਼ਬਰਦਸਤ ਹੈ ਇਸ ਦਾ ਅੰਦਾਜ਼ਾ ਇਸ ਤੋਂ ਲਾ ਸਕਦੇ ਹੋ ਕਿ ਇਹ ਮਾਡਲ ਸਿਫਰ ਤੋਂ 100 ਕਿਲੋਮੀਟਰ ਦੀ ਰਫ਼ਤਾਰ 3.5 ਸਕਿੰਟ ਵਿਚ ਫੜ ਸਕਦਾ ਹੈ। ਕੰਪਨੀ ਮੁਤਾਬਕ, ਇਸ ਦੀ ਵੱਧ ਤੋਂ ਵੱਧ ਸਪੀਡ 324 ਕਿਲੋਮੀਟਰ ਪ੍ਰਤੀ ਘੰਟਾ ਹੈ। ਲੈਂਬੋਰਗਿਨੀ ਦੇ ਖੇਤਰੀ ਨਿਰਦੇਸ਼ਕ ਫਰਾਂਸਿਸਕੋ ਸਕਾਰਡਾਓਨੀ ਨੇ ਕਿਹਾ ਕਿ ਇਹ ਗੱਡੀ ਭਾਰਤ ਦੇ ਸੁਪਰ ਸਪੋਰਟਸ ਕਾਰ ਬਾਜ਼ਾਰ ਵਿਚ ਇਕ ਨਵੀਂ ਜਾਨ ਪਾਵੇਗੀ। ਲੈਂਬੋਰਗਿਨੀ ਇੰਡੀਆ ਦੇ ਪ੍ਰਮੁੱਖ ਸ਼ਰਦ ਅਗਰਵਾਲ ਨੇ ਕਿਹਾ ਕਿ ਭਾਰਤ ਕੰਪਨੀ ਲਈ ਰਣਨੀਤਕ ਬਾਜ਼ਾਰਾਂ ਵਿਚੋਂ ਹੈ। ਕੰਪਨੀ ਇੱਥੇ ਲਗਾਤਾਰ ਨਿਵੇਸ਼ ਕਰ ਰਹੀ ਹੈ, ਤਾਂ ਗਾਹਕਾਂ ਨੂੰ ਬਿਹਤਰ ਤਜਰਬਾ ਮੁਹੱਈਆ ਕਰਾਇਆ ਜਾ ਸਕੇ।