Punjab
ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਪ੍ਰਕਿਰਿਆ ਸ਼ੁਰੂ

ਖੰਨਾ ਦੇ ਸਰਕਾਰੀ ਕਿਸ਼ੋਰੀ ਲਾਲ ਜੇਠੀ ਸਕੂਲ ਵੱਲੋਂ ਪਹਿਲੀ ਵਾਰ ਵਿਦਿਆਰਥੀਆਂ ਨੂੰ ਆਨਲਾਇਨ ਪੜਾਈ ਸ਼ੁਰੂ ਕਾਰਵਾਈ ਗਈ ਹੈ। ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਜਿਸ ਕਰਕੇ ਵਾਇਰਸ ਤੋਂ ਬਚਾਅ ਦੇ ਲਈ ਭਾਰਤ ਸਮੇਤ ਦੁਨੀਆਂ ਦੇ ਅੱਧੇ ਦੇਸ਼ਾਂ ਵੱਲੋਂ ਲਾਕਡਾਊਨ ਕਰ ਦਿੱਤਾ ਗਿਆ ਹੈ। ਸਾਰੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਅੰਦਰ ਵੀ ਕਰੋਨਾ ਤੋਂ ਬਚਣ ਦੇ ਲਈ 23 ਮਾਰਚ ਤੋਂ ਕਰਫਿਊ ਲਾਇਆ ਗਿਆ ਹੈ। ਸਰਕਾਰੀ ਤੇ ਪਾ੍ਈਵੇਟ ਵਿਦਿਆਕ ਅਦਾਰੇ ਲਾਕਡਾਊਨ ਹਨ। ਵਿਦਿਆਰਥੀ ਘਰਾਂ ਚ ਬੈਠੇ ਹਨ । ਉਹ ਸਕੂਲ ਨਹੀ ਆ – ਜਾ ਸਕਦੇ।

ਇਸ ਕਰਕੇ ਇੱਕ ਅਪਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ (2020-2021) ਦੀ ਪੜ੍ਹਾਈ ਨੂੰ ਚਾਲੂ ਰੱਖਣ ਲਈ,ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਗਈ ਹੈ । ਜਿਸ ਵਿੱਚ ਅਧਿਆਪਕਾਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ( ਵੱਟਸ ਐਪ ਅਤੇ ਵੱਖ ਵੱਖ ਤਰ੍ਹਾਂ ਦੀਆਂ ਐਪਸ /ਵੈਬਸਾਇਟ ਰਾਂਹੀਂ) ਸਿਲੇਬਸ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦੀ ਨਵੇਂ ਸੈਸ਼ਨ ਦੀ ਪੜਾਈ ਦੀ ਪ੍ਕਿਰਿਆ ਨੂੰ ਜਾਰੀ ਰੱਖਿਆ ਜਾ ਸਕੇ ਅਤੇ ਕੋਰੋਨਾ ਵਿਦਿਆਰਥੀਆਂ ਦੀ ਸਿਹਤ ਅਤੇ ਪੜਾਈ ਦਾ ਨੁਕਸਾਨ ਨਾ ਕਰ ਸਕੇ। ਇਸ ਤਰਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੂੰ ਸ਼ਾਇਦ ਪਹਿਲੀ ਵਾਰ ਵਿਭਾਗ ਵੱਲੋਂ ਆਨਲਾਇਨ ਪੜਾਈ ਨਸੀਬ ਹੋ ਰਹੀ ਹੈ।
ਜੋ ਆਪਣੇ ਆਪ ਚ ਬੜੇ ਮਹੱਤਵ ਵਾਲੀ ਗੱਲ ਹੈ ।ਇਸ ਨਾਲ ਗਰੀਬ ਘਰਾਂ ਦੇ ਵਿਦਿਆਰਥੀਆਂ ਚ ਸ਼ੋਸ਼ਲ ਮੀਡੀਆ ਬਾਰੇ ਗਿਆਨ ਚ ਵੀ ਵਾਧਾ ਹੋਵੇਗਾ।

ਸਕੂਲ ਪ੍ਰਿੰਸੀਪਲ ਸਤੀਸ਼ ਕੁਮਾਰ ਦੁਆ , ਅਧਿਆਪਕ ਸੀਮਾ ਜੈਨ ਤੇ ਹਰਜੀਤ ਕੌਰ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਸਿਖਿਆਰਥੀਆਂ ਨੂੰ ਸਿੱਖਿਆ ਦੀ ਸਹੂਲਤ ਦੇਣ ਲਈ ਵਿਦਿਆਰਥੀ ਘਰਾਂ ਵਿੱਚ ਹੀ ਰਹਿ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਦੇ ਹੋਏ ਕਰੋਨਾ ਵਾਇਰਸ ਨੂੰ ਅਸਾਨੀ ਨਾਲ ਮਾਤ ਦੇ ਸਕਦੇ ਹਨ।

ਸਕੂਲ ਦੇ ਸਟੂਡੈਂਟ ਨੇ ਦੱਸਿਆ ਕਿ ਪਹਿਲਾ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਾਧੂ (ਐਕਸਟਰਾ)ਕਲਾਸਾਂ ਲਾ ਕੇ ਸਖ਼ਤ ਮਿਹਨਤ ਕਰਵਾਈ ਗਈ ਸੀ। ਜਿਸ ਨਾਲ ਓਹਨਾ ਨੂੰ ਬਹੁਤ ਫਾਇਦਾ ਹੋਇਆ ਸੀ। ਪਰ ਅਚਾਨਕ ਕਰੋਨਾ ਵਾਇਰਸ ਮਹਾਂਮਾਰੀ ਆਉਣ ਨਾਲ ਇਸ ਵਿੱਚ ਖੜੋਤ ਆ ਗਈ ਸੀ। ਹੁਣ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਦਾ ਪੀਡੀਐੱਫ ਅਤੇ ਈ.ਕੰਟੈਂਟ ਉਪਲੱਬਧ ਕਰਵਾਇਆ ਗਿਆ ਹੈ । ਜਿਸ ਨਾਲ ਹੁਣ ਘਰ ਬੈਠੇ ਨੈੱਟ ਦੇ ਜ਼ਰੀਏ ਇਨ੍ਹਾਂ ਪੁਸਤਕਾਂ ਨੂੰ ਪੜ ਸਕਦੇ ਹਨ। ਅਧਿਆਪਕਾਂ ਵੱਲੋਂ ਕਾਰਵਾਈ ਗਈ ਆਨਲਾਈਨ ਤਿਆਰੀ ਬਹੁਤ ਸਹਾਇਕ ਸਿੱਧ ਹੋਵੇਗੀ।