Jalandhar
IELTS ਸੈਂਟਰਾਂ ਵਾਲੇ ਕਰਵਾ ਰਹੇ ਨੇ Online Study

- ਨਹੀਂ ਘਟਿਆ ਵਿਦੇਸ਼ ਦੀ ਧਰਤੀ ‘ਤੇ ਪੜ੍ਹਾਈ ਕਰਨ ਦਾ ਕਰੇਜ਼
- ਵਿਦਿਆਰਥੀ ਨਹੀਂ ਕਰ ਰਹੇ ਆਪਣਾ ਸਮਾਂ ਖਰਾਬ
ਜਲੰਧਰ, 28 ਜੁਲਾਈ (ਪਰਮਜੀਤ ਰੰਗਪੁਰੀ): ਪੂਰੇ ਸੰਸਾਰ ‘ਚ ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਬਾਅਦ ਜਿੱਥੇ ਅਰਥਵਿਵਸਥਾ ਡਗਮਗਾ ਗਈ ਇਸ ਦੌਰਾਨ ਵਿਦੇਸ਼ਾਂ ‘ਚ ਨਾ ਤਾਂ ਫਲਾਇਟਾਂ ਜਾ ਰਹੀਆਂ ਨੇ ਅਤੇ ਨਾ ਹੀ ਕਾਲਜ ਯੂਨਿਵਰਸੀਟੀਆਂ ਖੁਲ੍ਹੀਆਂ ਨੇ ਪਰ ਇਸਦੇ ਬਾਵਾਜੂਦ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦਾ ਕਰੇਜ਼ ਘੱਟ ਨਹੀਂ ਹੋਇਆ। ਵਿਦਿਆਰਥੀਆਂ ਵੱਲੋਂ ਆਪਣਾ ਸਮਾਂ ਖਰਾਬ ਨਾ ਕਰਦੇ ਹੋਏ ਵਿਦੇਸ਼ ਜਾਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਜੇ ਪੰਜਾਬ ਦੇ ਜਿਲ੍ਹਾ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਦੇ ਕੰਮ ਨਾਲ ਜੁੜੇ ਹੋਏ ਈ.ਐਸ.ਐਸ ਗਲੋਬਲ ਦੇ ਸਟਡੀ ਵਿਜ਼ਾ ਐਕਸਪਰਟ ਦਾ ਕਹਿਣਾ ਹੈ ਕਿ ਕੋਰੋਨਾ ਦੇ ਦੌਰਾਨ ਮਾਰਚ ਤੋਂ ਲੈਕੇ ਜੂਨ ਤੱਕ ਉਨ੍ਹਾ ਕੋਲ ਬਹੁਤ ਸਾਰਆਿਂ ਇਨਕਿਆਊਰੀਆਂ ਆਈਆਂ ਸਨ ਅਤੇ ਉਸ ਸਮੇਂ ‘ਚ ਹੀ ਉਨ੍ਹਾ ਨੇ ਆਨਲਾਇਨ ਸਟਡੀ ਵਿਜ਼ੇ ਦਾ ਕੰਮ ਸ਼ੂਰੂ ਕਰ ਕੀਤਾ ਸੀ।
ਉੱਥੇ ਹੀ ਜੇਟਲੀ ਟਾਇਮਜ਼ ਅਕੈਡਮੀ ਵਾਲਿਆਂ ਦਾ ਕਹਿਣਾ ਹੈ ਕਿ ਵਿਦੇਸ਼ ‘ਚ ਜਾਕੇ ਪੜ੍ਹਾਈ ਕਰਨ ਲਈ ਆਈਲੈਟਸ ਦਾ ਹੋਣਾ ਬਹੁਤ ਜਰੂਰੀ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਅਈਲੈਟਸ ਸੈਂਟਰ ਖੋਲਣ ਦੀ ਮੰਨਜ਼ੂਰੀ ਨਹੀਂ ਦਿੱਤੀ ਪਰ ਤਾਂ ਵੀ ਆਈਲੈਟਸ ਸੈਂਟਰਾਂ ਵਾਲੇ ਆਨਲਾਈ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਹਨ।