Punjab
ਦਿਵਾਲੀ ਤੋਂ ਪਹਿਲਾਂ ਬਠਿੰਡਾ ‘ਚ ਸੁਰੱਖਿਆ ਪ੍ਰਬੰਧਾਂ ਦੀ ਖੁੱਲੀ ਪੋਲ
ਬਠਿੰਡਾ ਦੇ ਭੀੜ ਭਾੜ ਵਾਲੇ ਇਲਾਕੇ ਵਿੱਚ ਸ਼ਰੇਆਮ ਚੱਲੀਆਂ ਗੋਲੀਆਂ
ਨੌਜਵਾਨ ਤੇ ਅਣਪਛਾਤੇ ਲੋਕਾਂ ਵੱਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ
ਬਠਿੰਡਾ ਵਿੱਚ ਇੱਕ ਹਫਤੇ ਵਿੱਚ ਵਾਪਰੀ ਦੂਸਰੀ ਵੱਡੀ ਵਾਰਦਾਤ
ਦਿਵਾਲੀ ਤੋਂ ਪਹਿਲਾਂ ਬਠਿੰਡਾ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਖੁੱਲੀ ਪੋਲ
ਬਠਿੰਡਾ ਦੇ ਭੀੜ ਭਾੜ ਵਾਲੇ ਇਲਾਕੇ ਵਿੱਚ ਸ਼ਰੇਆਮ ਚੱਲੀਆਂ ਗੋਲੀਆਂ
ਨੌਜਵਾਨਾ ਤੇ ਅਣਪਛਾਤੇ ਵਿਅਕਤੀ ਵੱਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ
ਇੱਕ ਨੌਜਵਾਨ ਦੀ ਹਾਲਤ ਗੰਭੀਰ ਦੋਵਾਂ ਨੂੰ ਕੀਤਾ ਗਿਆ ਏਮਸ ਹੋਸਪਿਟਲ ਰੈਫਰ
3 ਨਵੰਬਰ 2023( ਅਮਨਦੀਪ ਸਿੰਘ) : ਬਠਿੰਡਾ ਵਿੱਚ ਦਿਵਾਲੀ ਤੋਂ ਪਹਿਲਾਂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਦੀ ਪੋਲ ਉਸ ਸਮੇਂ ਖੁੱਲ ਗਈ ਜਦੋਂ ਬਠਿੰਡਾ ਦੇ ਭੀੜ ਭਾੜ ਵਾਲੇ ਇਲਾਕੇ ਬਾਈਆਫੋਟ ਦੀ ਬੈਕ ਸਾਈਡ ਤੇ ਬੀਤੀ ਦੇਰ ਰਾਤ ਸ਼ਰੇਆਮ ਇੱਕ ਨੌਜਵਾਨ ਵੱਲੋਂ ਦੋ ਰਾਹਗੀਰਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਮੌਕੇ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਜ਼ਖਮੀ ਨੌਜਵਾਨਾਂ ਨੂੰ ਸਹਾਰਾ ਜਨ ਸੇਵਾ ਦੀ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਦੋਵਾਂ ਨੂੰ ਏਮਜ ਹੋਸਪਿਟਲ ਰੈਫਰ ਕਰ ਦਿੱਤਾ |
ਪਰਦਾਕਦਰਸ਼ੀ ਸੁਖਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੋਂ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਗੋਲੀਆਂ ਚੱਲਣ ਦੀ ਆਵਾਜ਼ ਆਈ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਇੱਕ ਨੌਜਵਾਨ ਗੰਭੀਰ ਹਾਲਤ ਵਿੱਚ ਪਿਆ ਸੀ ਜਿਸ ਨੂੰ ਐਬੂਲੈਂਸ ਬੁਲਾ ਕੇ ਮੌਕੇ ਤੋਂ ਹਸਪਤਾਲ ਭੇਜਿਆ ਗਿਆ ਹੈ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਅਮਨ ਅਤੇ ਕਾਨੂੰਨ ਦੀ ਸਥਿਤੀ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸ਼ਰੇਆਮ ਬਠਿੰਡਾ ਸ਼ਹਿਰ ਵਿੱਚ ਗੋਲੀਆਂ ਚੱਲ ਰਹੀਆਂ ਹਨ ਇੱਕ ਹਫਤਾ ਪਹਿਲਾਂ ਹੀ ਬਠਿੰਡਾ ਦੇ ਮਾਲ ਰੋਡ ਤੇ ਸ਼ਰੇਆਮ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਇੱਕ ਹਫਤੇ ਦੌਰਾਨ ਇਹ ਦੂਸਰੀ ਘਟਨਾ ਵਾਪਰੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ|
ਉਧਰ ਇਸ ਘਟਨਾ ਦਾ ਪਤਾ ਚਲਦੇ ਹੀ ਐਸਐਚਓ ਕਤਵਾਲੀ ਪਰਮਿੰਦਰ ਸਿੰਘ ਮੌਕੇ ਤੇ ਪਹੁੰਚੇ ਜਿਨਾਂ ਕਿਹਾ ਕਿ ਪੁਲਿਸ ਵੱਲੋਂ ਮੌਕੇ ਤੋਂ ਚੱਲੇ ਹੋਏ ਅਸਲੇ ਦੇ ਕਾਰਤੂਸ ਬਰਾਮਦ ਕਰ ਲਏ ਹਨ ਅਤੇ ਦੋ ਵਿਅਕਤੀ ਜੋ ਇਸ ਘਟਨਾ ਵਿੱਚ ਜਖਮੀ ਹੋ ਗਏ ਹਨ ਉਹਨਾਂ ਦਾ ਇਲਾਜ ਸਰਕਾਰੀ ਹੋਸਪੀਟਲ ਵਿੱਚ ਕਰਵਾਇਆ ਜਾ ਰਿਹਾ ਹੈ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਪਹਿਚਾਨ ਹੋ ਚੁੱਕੀ ਹੈ ਜਦੋਂ ਕਿ ਜ਼ਖਮੀ ਨੌਜਵਾਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਪਿੱਛੇ ਕੀ ਕਾਰਨ ਹੈ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਪਹਿਲਾਂ ਇਹਨਾਂ ਦੋਨਾਂ ਪਾਰਟੀਆਂ ਵਿੱਚ ਕਿਸੇ ਗੱਲੋਂ ਬਹਿਸ ਹੋਈ ਉਸ ਤੋਂ ਬਾਅਦ ਹੀ ਨੌਜਵਾਨ ਵੱਲੋਂ ਗੋਲੀ ਚਲਾਈ ਗਈ ਫਿਲਹਾਲ ਉਹ ਇਸ ਘਟਨਾ ਸਬੰਧੀ ਜਾਂਚ ਕਰ ਰਹੇ ਹਨ ਅਤੇ ਜੋ ਵੀ ਇਸ ਘਟਨਾ ਵਿੱਚ ਸਾਹਮਣੇ ਆ ਉਸ ਕਲੱਬ ਸਖਤ ਕਾਰਵਾਈ ਕੀਤੀ ਜਾਵੇਗੀ|