Politics
ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਦਾ ਸਿੱਟਾ
ਕੇਂਦਰ ਦੀ ਕਿਸਾਨਾਂ ਨਾਲ ਮੀਟਿੰਗ ਬੇਸਿੱਟਾ ,3 ਘੰਟੇ ਤੋਂ ਵੱਧ ਸਮਾਂ ਵਿਗਿਆਨ ਭਵਨ ‘ਚ ਚੱਲੀ ਮੀਟਿੰਗ ,35 ਕਿਸਾਨ ਜੱਥੇਬੰਦੀਆਂ ਨੇ ਲਿਆ ਹਿੱਸਾ

ਕੇਂਦਰ ਦੀ ਕਿਸਾਨਾਂ ਨਾਲ ਮੀਟਿੰਗ ਬੇਸਿੱਟਾ
3 ਘੰਟੇ ਤੋਂ ਵੱਧ ਸਮਾਂ ਵਿਗਿਆਨ ਭਵਨ ‘ਚ ਚੱਲੀ ਮੀਟਿੰਗ
35 ਕਿਸਾਨ ਜੱਥੇਬੰਦੀਆਂ ਨੇ ਲਿਆ ਹਿੱਸਾ
ਅਮਿਤ ਸ਼ਾਹ ਮੀਟਿੰਗ ਵਿੱਚੋਂ ਗ਼ੈਰਹਾਜ਼ਿਰ
3 ਦਸੰਬਰ ਨੂੰ ਹੋਵੇਗੀ ਚੌਥੇ ਦੌਰ ਦੀ ਮੀਟਿੰਗ
1 ਦਸੰਬਰ,ਦਿੱਲੀ:ਕਿਸਾਨ ਲੰਮੇ ਸਮੇਂ ਤੋਂ ਖੇਤੀ ਕਾਨੂੰਨ ਖਿਲਾਫ ਸੰਘਰਸ਼ ਕਰ ਰਹੇ ਹਨ। ਰਾਜਧਾਨੀ ਦਿੱਲੀ ਪਹੁੰਚੀਆਂ ਸਮੂਹ ਕਿਸਾਨ ਜੱਥੇਬੰਦੀਆਂ ਨੇ ਕੇਂਦਰ ਸਰਕਾਰ ਹਿਲਾ ਕੇ ਰੱਖ ਦਿੱਤੀ ਹੈ।ਕੱਲ੍ਹ ਅਮਿਤ ਸ਼ਾਹ ਦੇ ਘਰ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਉੱਚ ਪੱਧਰੀ ਬੈਠਕ ਹੋਈ ਸੀ ਅਤੇ ਕਿਸਾਨਾਂ ਨਾਲ ਅਮਿਤ ਸ਼ਾਹ ਨੇ ਮੀਟਿੰਗ ਤਹਿ ਕੀਤੀ ਸੀ ਜੋ ਅੱਜ 3:00 ਵਜੇ ਦਿੱਲੀ ਵਿਗਿਆਨ ਭਵਨ ਵਿੱਚ ਕੇਂਦਰ ਦੀ ਕਿਸਾਨਾਂ ਨਾਲ ਮੀਟਿੰਗ ਹੋਈ,ਜਿਸ ਵਿੱਚ 35 ਕਿਸਾਨ ਜੱਥੇਬੰਦੀਆਂ ਨੇ ਹਿੱਸਾ ਲਿਆ।
ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ,ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸ਼ਾਮਿਲ ਹੋਏ। ਵੱਡੀ ਗੱਲ ਮੀਟਿੰਗ ਬਲਾਉਣ ਵਾਲੇ ਗ੍ਰਹਿ ਮੰਤਰੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਸਨ।ਇਹ ਲੱਗਭਗ 3 ਘੰਟੇ ਤੋਂ ਜਿਆਦਾ ਸਮਾਂ ਚੱਲੀ ਹੈ।
ਪਰ ਕੇਂਦਰ ਦੀ ਕਿਸਾਨਾਂ ਨਾਲ ਇਹ ਮੀਟਿੰਗ ਬੇਸਿੱਟਾ ਰਹੀ,ਭਾਵੇਂ ਕਿਸਾਨਾਂ ਦੇ ਕਹਿਣ ‘ਤੇ ਕੇਂਦਰ ਨੇ ਬਿਨਾਂ ਕਿਸੇ ਸ਼ਰਤ ਦੀ ਇਹ ਮੀਟਿੰਗ ਰੱਖੀ ,ਪਰ ਫਿਰ ਵੀ ਇਸ ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਿਆ। ਕੇਂਦਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ 5 ਮੈਂਬਰੀ ਕਮੇਟੀ ਬਣਾ ਕੇ ਗੱਲ ਕਰਨ ਅਤੇ ਆਪਣੇ ਨਾਲ ਖੇਤੀ ਮਾਹਿਰ ਵੀ ਲੈ ਕੇ ਆਉਣ।
ਪਰ ਕਿਸਾਨਾਂ ਨੇ ਇਸ ਕਿਸੇ ਵੀ ਕਮੇਟੀ ਦਾ ਗਠਨ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਐਨੀਆਂ ਜੱਥੇਬੰਦੀਆਂ ਵਿੱਚ ਪੰਜ ਮੈਂਬਰੀ ਕਮੇਟੀ ਦਾ ਚੁਣਨਾ ਔਖਾ ਹੈ।ਲੱਗ ਰਿਹਾ ਹੈ ਕੇਂਦਰ ਹੁਣ ‘ਫੁੱਟ ਪਾਓ ਰਾਜ ਕਰੋ ਦੀ ਨੀਤੀ ‘ ਦੀ ਨੀਤੀ ਅਪਣਾਉਣਾ ਚਾਉਂਦੀ ਸੀ,ਲੱਗਦਾ ਹੈ ਕੇਂਦਰ ਦੀ ਇਹ ਸਕੀਮ ਫੇਲ੍ਹ ਹੋ ਗਈ।ਕਿਸਾਨਾਂ ਨੇ ਕੇਂਦਰ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸ਼ਾਂਤੀ ਪੂਰਵਕ ਆਪਣਾ ਸੰਘਰਸ਼ ਜਾਰੀ ਰੱਖਣਗੇ।
ਇਸ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ ਹੈ।ਤੋਮਰ ਨੇ ਕਿਸਾਨਾਂ ਨੂੰ ਸੰਘਰਸ਼ ਖ਼ਤਮ ਕਰਨ ਦੀ ਅਪੀਲ ਵੀ ਕੀਤੀ ਹੈ।
ਹੁਣ 3 ਦਸੰਬਰ ਨੂੰ 11:30 ਵਜੇ ਕੇਂਦਰ ਦੀ ਕਿਸਾਨਾਂ ਨਾਲ ਚੌਥੇ ਦੌਰ ਦੀ ਮੀਟਿੰਗ ਹੋਵੇਗੀ। ਦੇਖਣਾ ਹੈ ਕਿ ਇਸ ਸਮੇਂ ਦੌਰਾਨ ਕੇਂਦਰ ਕਿ ਫੈਸਲਾ ਲੈਂਦੀ ਹੈ।
Continue Reading