Punjab
ਝੋਨਾ ਲਗਾਉਣ ਗਏ ਮਜਦੂਰ ਦੀ ਅਸਮਾਨੀ ਬਿਜਲੀ ਨਾਲ ਮੋਤ
ਤਰਨ ਤਾਰਨ, 29 ਜੂਨ (ਪਾਵਾਂ ਸ਼ਰਮਾ): ਤਰਨ ਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੇ ਝੋਨਾ ਲਗਾਉਣ ਗਏ ਮਜਦੂਰ ਦੀ ਅਸਮਾਨੀ ਬਿਜਲੀ ਪੈਣ ਕਾਰਨ ਮੋਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮਰਨ ਵਾਲੇ ਵਿਅਕਤੀ ਦੀ ਪਹਿਚਾਣ 30 ਸਾਲਾ ਕਿਰਨਜੀਤ ਸਿੰਘ ਵੱਜੋ ਹੋਈ ਹੈ ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਬੱਚੇ ਅਤੇ ਪਤਨੀ ਛੱਡ ਗਿਆ ਹੈ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆਂ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਨਾ ਹੋਣ ਕਾਰਨ ਕਿਰਨਜੀਤ ਆਪਣੇ ਪਰਿਵਾਰ ਨਾਲ ਝੋਨਾ ਲਗਾਉਣ ਜਾਣ ਲੱਗ ਪਿਆ ਸੀ ਤੇ ਅੱਜ ਸਵੇਰੇ ਜਦੋ ਉਹ ਘਰੋ ਝੋਨਾ ਲਗਾਉਣ ਖੇਤਾਂ ਵਿੱਚ ਗਏ ਤਾਂ ਅਚਾਨਕ ਅਸਮਾਨੀ ਬਿਜਲੀ ਪੈਣ ਕਾਰਨ ਉਸਦੀ ਮੋਕੇ ਤੇ ਮੋਤ ਹੋ ਗਈ ਹੈ। ਮ੍ਰਿਤਕ ਦੇ ਵਾਰਸਾਂ ਨੇ ਪਰਿਵਾਰ ਦੀ ਗਰੀਬੀ ਦਾ ਹਵਾਲਾ ਦੇਂਦਿਆ ਮੁਆਵਜੇ ਦੀ ਮੰਗ ਕੀਤੀ ਹੈ।
ਉੱਧਰ ਘੱਟਣਾ ਦੀ ਸੂਚਨਾ ਮਿਲਦਿਆਂ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਹਰਵਿੰਦਰਪਾਲ ਸਿੰਘ ਨੇ ਦੱਸਿਆਂ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਕੇਸ ਦਰਜ ਕਰ ਲਾਸ਼ ਦਾ ਪੋਸਟਰਮਾਰਟਮ ਕਰਵਾਇਆਂ ਜਾ ਰਿਹਾ ਹੈ ਰਿਪੋਰਟ ਆਉਣ ਤੋ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।