AAP PUNJAB : ਪੰਜਾਬ ਵਿੱਚ ਹੋਈਆਂ ਜ਼ਿਮਨੀ ਚੋਣਾਂ ‘ਚ ਤਿੰਨ ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ ਹੈ। ਇਹ ਜਿੱਤ ਗਿੱਦੜਬਾਹਾ,...
ਅੰਮ੍ਰਿਤਸਰ, 06 ਮਈ( ਮਲਕੀਤ ਸਿੰਘ): ਗੁਰੂ ਨਗਰੀ ਅੰਮ੍ਰਿਤਸਰ ਕੋਰੋਨਾ ਦਾ ਗੜ੍ਹ ਬਣ ਰਹੀ ਹੈ। ਇਥੇ 24 ਸਾਲਾਂ ਲੜਕੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਟੀਬੀ...
ਖੰਨਾ, 05 ਮਈ( ਗੁਰਜੀਤ ਸਿੰਘ): ਖੰਨਾ ਦੇ ਵਾਰਡ ਨੰਬਰ 17 ਕਰਤਾਰ ਨਗਰ ਇਲਾਕੇ ਦੇ ਨੀਲੇ ਕਾਰਡ ਕੱਟੇ ਜਾਣ ਦਾ ਲੋਕਾਂ ਨੇ ਜਮ ਕੇ ਵਿਰੋਧ ਕੀਤਾ, ਆਟਾ...
ਚੰਡੀਗੜ੍ਹ, 5 ਮਈ- ਪੰਜਾਬ ਵਿੱਚ 2 ਰੁਪਏ ਪੈਟਰੋਲ ਤੇ ਡੀਜ਼ਲ ਮਹਿੰਗਾ ਕਰ ਦਿੱਤਾ ਗਿਆ ਹੈ, ਇਹ ਵਧੀਆਂ ਹੋਈਆਂ ਕੀਮਤਾਂ 5 ਮਈ ਦੀ ਰਾਤ ਨੂੰ 12 ਵਜੇ...
ਚੰਡੀਗੜ੍ਹ/05 ਮਈ:(ਬਲਜੀਤ ਮਰਵਾਹਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਵੱਡੀ ਗਿਣਤੀ...
ਸੰਗਰੂਰ, 05 ਮਈ (ਵਿਨੋਦ ਗੋਇਲ): ਸੰਗਰੂਰ ਪੁਲਿਸ ਨੇ ਕਰਫ਼ਿਊ ਵਿੱਚ ਨਿਸ਼ਚਿਤ ਸਮੇਂ ਤੋਂ ਬਾਅਦ ਦੁਕਾਨਾਂ ਖੋਲ੍ਹਣ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਕਈ ਲੋਕਾਂ ਨੂੰ ਗ੍ਰਿਫ਼ਤਾਰ...
ਅੰਮ੍ਰਿਤਸਰ, 05 ਮਈ (ਮਲਕੀਤ ਸਿੰਘ): ਪੰਜਾਬ ਵਿੱਚ ਕੋਰੋਨਾ ਨੇ ਹਰ ਜ਼ਿਲ੍ਹੇ ਵਿੱਚ ਆਪਣੇ ਪੈਰ ਪਸਾਰ ਰੱਖੇ ਹਨ, ਪਰ ਗੁਰੂ ਨਗਰੀ ਅੰਮ੍ਰਿਤਸਰ ਕੋਰੋਨਾ ਦਾ ਗੜ੍ਹ ਬਣ ਚੁੱਕੀ...
ਅਮ੍ਰਿਤਸਰ, 5 ਮਈ : ਹਾਲ ਹੀ ਵਿਚ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਵਲੋਂ ਗਾਏ ਗਏ ‘ਜਫਰਨਾਮਾ’ ‘ਚ ਗੁਰਬਾਣੀ ਅਸ਼ੁਧ ਉਚਾਰਨ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਿਆ ਹੈ। ਸ੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਬਰ ਭਾਈ ਅਜੈਬ ਸਿੰਘ ਅਭਿਆਸੀ ਅਤੇ ਫੈਡਰੇਸ਼ਨ ਦੇ ਸਾਬਕਾ ਆਗੂ ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਸਾਹਿਬ ਦੇ ਨਿਜੀ ਸਹਾਇਕ ਸ: ਜਸਪਾਲ ਸਿੰਘ ਨੂੰ ਇਕ ਮੰਗ ਪਤਰ ਦਿੰਦਿਆਂ ਸਤਿੰਦਰ ਸਰਤਾਜ ਨੂੰ ਮੌਜੂਦਾ ‘ਜ਼ਫ਼ਰਨਾਮਾ’ ਵਾਪਸ ਲੈਣਤੋਂ ਇਲਾਵਾ ਇਸ ਦਾ ਸ਼ੁੱਧ ਉਚਾਰਨ ਅਤੇ ਹੋਰ ਲੋੜੀਂਦੀਆਂ ਸੋਧਾਂ ਕਰਦਿਆਂ ਗੁਰਮਤਿ ਅਨੁਸਾਰੀ ਮੁੜ ਰਿਕਾਰਡਿੰਗ ਕਰਵਾਉਣ ਦੀ ਹਦਾਇਤ ਕਰਨ ਦੀ ਅਪੀਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਅਜ ਦੀ ਲੱਚਰ ਗਾਇਕੀ ਦੇ ਦੌਰ ‘ਚ ਵੀ ਨਵੀ ਪੀੜੀ ਦੇ ਕੁੱਝ ਗਾਇਕਾਂ ਦਾ ਗੁਰਬਾਣੀ ਗਾਇਨ, ਗੁਰ ਇਤਿਹਾਸ, ਵਿਸ਼ਵਾਸ ਪ੍ਰਤੀ ਕ੍ਰਿਆਸ਼ੀਲ ਹੋਣਾ ਅਤੇ ਇਸ ਪ੍ਰਤੀ ਤਵੱਜੋ ਹਾਸਲ ਕਰਨ ਪ੍ਰਤੀ ਪੇਸ਼ਕਾਰੀ ਸਵਾਗਤ ਅਤੇ ਸਲਾਹੁਣ ਯੋਗ ਹੈ। ਜਿਸ ਦੀ ਹੌਸਲਾ ਅਫਜਾਈ ਕਰਨੀਬਣਦੀ ਹੈ। ਇਹ ਵੀ ਕਿ ਸਿਖੀ ਵਿਚ ਗੁਰਬਾਣੀ ਦਾ ਗਲਤ ਉਚਾਰਨ ਇਕ ਅਪਰਾਧ ਮੰਨਿਆ ਜਾਂਦਾ ਹੈ ਅਤੇ ਕਿਸੇ ਵੀ ਸਿੰਘ ਕੋਲ ਪਾਠ ਕਰਦਿਆਂ ਕਿਸੇ ਵੀ ਪ੍ਰਕਾਰਦੀਆਂ ਅਸ਼ੁੱਧੀਆਂ ਜਾਂ ਤਰੁੱਟੀਆਂ ਰਹਿ ਗਈਆਂ ਹੋਣ ਤਾਂ ਅਰਦਾਸ ਦੌਰਾਨ ‘ਅੱਖਰਾਂ’ ਦੀ ਭੁੱਲ ਚੁੱਕ ਪ੍ਰਤੀ ਮੁਆਫ਼ੀ ਦੀ ਵਿਵਸਥਾ ਮੌਜੂਦ ਹੈ। ਇਹੀ ਵਿਵਸਥਾ ਗੁਰਬਾਣੀ ਗਾਇਨ ਦੌਰਾਨ ਹੋਣ ਵਾਲੀਆਂ ਗ਼ਲਤੀਆਂ ਅਸ਼ੁੱਧੀਆਂ ਅਤੇ ਤਰੁੱਟੀਆਂ ਪ੍ਰਤੀ ਵੀ ਇਕ ਸਮਾਨ ਹਨ। ਪਰ ਉਹੀ ਪਾਠ ਅਤੇ ਗੁਰਬਾਣੀ ਗਾਇਨ ਰਿਕਾਰਡਿੰਗ ( ਮੰਡੀ ਜਾਂ ਟੀ. ਆਰ. ਪੀ.) ਲਈ ਕੀਤਾ ਜਾਵੇ ਤਾਂ ਉਸ ਵਿਚ ਆਉਣ ਵਾਲੀਆਂ ਤਰੁੱਟੀਆਂ ਨੂੰ ਆਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਹਾਲ ਹੀ ਵਿਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਿਤ ‘ਜ਼ਫ਼ਰਨਾਮਾ’ ( ਜੋ ਕਿ ‘ਜ਼ਫ਼ਰਨਾਮਾ’ ਬਾਈ ਸਤਿੰਦਰ ਸਰਤਾਜ ਆਪਣੇ ਆਪ ‘ਚ ਹੀ ਵਡੀ ਗਲਤੀ ਹੈ) ਦਾ ਗਾਇਨ ਅਨੇਕਾਂ ਅਸ਼ੁੱਧ ਉਚਾਰਨ ਅਤੇ ਕਈ ਹੋਰ ਤਰੁੱਟੀਆਂ ਕਾਰਨ ਚਰਚਾ ਦਾ ਵਿਸ਼ਾਬਣਿਆ ਹੋਇਆ ਹੈ। ਸਤਿੰਦਰ ਸਰਤਾਜ ਇਕ ਪ੍ਰਸਿੱਧੀ ਹਾਸਲ ਗਾਇਕ ਹੈ, ਜਿਸ ਦੇ ਬੋਲਾਂ ਪ੍ਰਤੀ ਵਿਸ਼ਵਾਸ ਯੋਗਤਾ ਬਣੀ ਹੋਈ ਹੈ। ਗੁਰੂ ਸਾਹਿਬ ਵਲੋਂ ਰਚਿਤ’ਜ਼ਫ਼ਰਨਾਮਾ’ ਫ਼ਾਰਸੀ ਜ਼ੁਬਾਨ ਵਿਚ ਹੈ। ਜੋ ਕਿ ਮੱਧ—ਪੂਰਬੀ ਮੁਲਕਾਂ ਦੀ ਜ਼ੁਬਾਨ ਹੈ ਅਤੇ ਵਿਸ਼ਵ ਦੇ ਕਈ ਹਿੱਸਿਆਂ ਵਿਚ ਬੋਲੀ ਅਤੇ ਸਮਝੀ ਜਾਂਦੀ ਹੈ। ਅਜਿਹੇ ‘ਚਸਰਤਾਜ ਵਲੋਂ ਗਾਏ ਗਏ ‘ਜ਼ਫ਼ਰਨਾਮਾ’ ‘ਚ ਪਾਈਆਂ ਗਈਆਂ ਊਣਤਾਈਆਂ ( ਫ਼ਾਰਸੀ ਦੇ ਅਕੈਡਮਿਕ ਅਤੇ ਭਾਸ਼ਾ ਮਾਹਿਰ ਅਨੁਸਾਰ) ਗੁਰੂ ਸਾਹਿਬ ਦੇ ਦਾਰਸ਼ਨਿਕਪਖ ਅਤੇ ਕੀਰਤੀਮਾਨ ਪ੍ਰਤੀ ਫ਼ਾਰਸੀ ਜ਼ੁਬਾਨ ਨੂੰ ਸਮਝਣ ਵਾਲਿਆਂ ਵਿਚ ਸ਼ੰਕੇ ਪੈਦਾ ਕਰਨ ਦਾ ਕਾਰਨ ਬਣੇਗਾ। ( ਉਸ ਵਲੋਂ ਆਰਤੀ ਗਾਉਣ ਪ੍ਰਤੀ ਵੀ ਗੁਰਬਾਣੀਗਲਤ ਉਚਾਰਨ ਦੀ ਗਲ ਸਾਹਮਣੇ ਆ ਰਹੀ ਹੈ)। ਨੌਜਵਾਨ ਪੀੜੀ ਗਾਇਕੀ ਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਸੁਭਾਵਕ ਸੇਧ ਲੈਂਦੀ ਹੈ। ਇਸ ਲਈ ਗੁਰਬਾਣੀ ਗਾਇਨਅਤੇ ਰਿਕਾਰਡਿੰਗ ਦੌਰਾਨ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਸਾਡਾ ਮਕਸਦ ਵਿਵਾਦ ਖੜਾ ਕਰਨਾ ਨਹੀਂ, ਅਸ਼ੁੱਧ ਉਚਾਰਨ ਪ੍ਰਤੀ ਕੋਈ ਟਿੱਪਣੀਕਰਦਾ ਹੈ ਤਾਂ ਕਿਸੇ ਵੀ ਗਾਇਕ ਲਈ ਉਸ ਟਿੱਪਣੀ ਨੂੰ ਸ਼ੱਕ, ਈਰਖਾ ਜਾਂ ਨਾਰਾਜ਼ਗੀ ਵਜੋਂ ਨਾ ਲੈਂਦਿਆਂ ਨਿਆਇ ਸੰਗਤ ਲਈ ਸੰਵਾਦ ਦੀ ਵਿਧੀ ਅਪਣਾਉਣੀਚਾਹੀਦੀ ਹੈ। ਗੁਰਬਾਣੀ ਗਲਤ ਉਚਾਰਨ ਅਤੇ ਹੋਰ ਟਿੱਪਣੀਆਂ ਊਣਤਾਈਆਂ ਨੂੰ ਇਖ਼ਲਾਕੀ ਫ਼ਰਜ਼ ਸਮਝਦਿਆਂ ਕਬੂਲ ਕਰਨ ਦੀ ਲੋੜ ਹੈ। ਇਸੇ ਤਰਾਂ ਗਾਇਕਾਂ ਤੇ ਕਵੀਸ਼ਰਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਿਤ ‘ਜ਼ਫ਼ਰਨਾਮਾ’ ਨੂੰ ਆਪੋ ਆਪਣੇ ਨਾਮ ‘ਤੇ ਅੰਕਿਤ ਕਰਨ ਦਾ ਗਲਤ ਰੁਝਾਨਵੱਧ ਰਿਹਾ ਹੈ। ਕਵੀਸ਼ਰ ਮਹਿਲ ਸਿੰਘ ਵਲੋਂ ‘ਜ਼ਫ਼ਰਨਾਮਾ’ ਸਿਰਲੇਖ ਹੇਠ ਮੂਲ ਰਚਨਾ ਦੀ ਥਾਂ ਪੰਜਾਬੀ ਕਵਿਤਾ ਗਾਈ ਗਈ, ਜਿਸ ਦਾ ਨੋਟਿਸ ਲੈਣਾ ਬਣਦਾ ਹੈ। ਇਸ ਦੇ ਨਾਲ ਹੀ ਉਨਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ, ਕੁੱਝ ਸਮੇਂ ਤੋਂ ਗਾਇਕਾਂ, ਫ਼ਿਲਮਸਾਜ਼ ਤੇ ਸਾਹਿੱਤਕਾਰ ਆਲੋਚਕਾਂ ਦੀ ਸਿਰਜਣ ਸਮਗਰੀ ਵਿਚ ਸਿਖਸਭਿਆਚਾਰ ਅਤੇ ਵਿਚਾਰਧਾਰਾ ਪ੍ਰਤੀ ਹਮਲੇ ਹੋ ਰਹੇ ਹਨ। ਜੋ ਕਿ ਕਈ ਵਾਰ ਵਿਵਾਦ ਸਾਹਮਣੇ ਆ ਚੁਕੇ ਹਨ। ਅਜਿਹੇ ਘਟਨਾ ਕਰਮ ਤੋਂ ਬਚਣ ਲਈ ਰਾਸ਼ਟਰੀਫ਼ਿਲਮ ਸੈਂਸਰ ਬੋਰਡ ਦੀ ਤਰਜ਼ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫ਼ਿਲਮਾਂਕਣ ਤੋਂ ਇਲਾਵਾ ਗੁਰਬਾਣੀ, ਸਿਖ ਲਿਟਰੇਚਰ ਅਤੇ ਗਾਇਨ ‘ਤੇ ਵੀ ਨਜ਼ਰਰਖਣ ਪ੍ਰਤੀ ਸੈਂਸਰ ਬੋਰਡ ਦਾ ਗਠਨ ਕਰਾਉਣਾ ਚਾਹੀਦਾ ਹੈ।
ਚੰਡੀਗੜ, 5 ਮਈ : ਸੂਬੇ ਵਿੱਚ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਲੁਆਈ/ਸਿੱਧੀ ਬਿਜਾਈ ਅਤੇ ਮੱਕੀ ਦੀ ਕਾਸ਼ਤ ਨੂੰ ਹੋਰ ਵਧੇਰੇ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਨੇ ਇਸ ਮੰਤਵਲਈ ਵਰਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਖਰੀਦ ’ਤੇ 50 ਫੀਸਦੀ ਤੱਕ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਣ ਤੋਂਇਲਾਵਾ ਕੋਵਿਡ-19 ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਮਜ਼ਦੂਰਾਂ ਦੀ ਕਮੀ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ। ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਸਰਕਾਰ ਵੱਲੋਂ ਖੇਤੀ ਮਸ਼ੀਨਰੀ ’ਤੇ ਕਿਸਾਨ ਬੀਬੀਆਂ/ਛੋਟੇ ਤੇ ਸੀਮਾਂਤ ਕਿਸਾਨਾਂ ਨੂੰ 50 ਫੀਸਦੀ ਅਤੇ ਬਾਕੀ ਕਿਸਾਨਾਂ ਨੂੰ 40 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਸਾਉਣੀ ਦੌਰਾਨ ਝੋਨੇ ਤੇ ਮੱਕੀ ਦੀਆਂ ਮਸ਼ੀਨਾਂ ’ਤੇ ਸਬਸਿਡੀ ਹਾਸਲ ਕਰਨ ਲਈ ਕਿਸਾਨਾਂ ਨੂੰ 10 ਮਈ ਤੱਕ ਅਰਜ਼ੀਆਂ ਦੇਣ ਲਈਆਖਿਆ ਗਿਆ ਹੈ। ਸਕੱਤਰ ਨੇ ਅੱਗੇ ਦੱਸਿਆ ਕਿ ਸਬਸਿਡੀ ਹੇਠ ਆਉਣ ਵਾਲੀ ਮਸ਼ੀਨਰੀ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ, ਸਪਰੇਅ ਅਟੈਚਮੈਂਟ ਜਾਂ ਅਟੈਚਮੈਂਟ ਤੋਂ ਬਗੈਰ, ਝੋਨੇ ਦੀ ਪਨੀਰੀ ਲਾਉਣ ਵਾਲੀਆਂ ਮਸ਼ੀਨਾਂ, ਝੋਨੇ ਦੀ ਮਸ਼ੀਨੀ ਲੁਆਈ ਲਈ ਪਨੀਰੀ ਬੀਜਣ ਵਾਲੇ ਉਪਕਰਨ, ਮੱਕੀ ਦੇ ਦਾਣਿਆਂ ਨੂੰ ਸੁਕਾਉਣ ਲਈ ਮਸ਼ੀਨਾਂ(ਪੋਰਟੇਬਲ) ਅਤੇ ਮੱਕੀ ਥਰੈਸ਼ਰ/ਸ਼ੈਲਰ/ਫੋਰੇਜ਼ ਹਾਰਵੈਸਟਰ/ਮਲਟੀ ਕਰਾਪ ਥਰੈਸ਼ਰ ਆਦਿ ਸ਼ਾਮਲ ਹਨ। ਸਬਸਿਡੀ ਹਾਸਲ ਕਰਨ ਦੀ ਪ੍ਰਿਆ ਬਾਰੇ ਵਿਸਥਾਰ ਵਿੱਚ ਦੱਸਦਿਆਂ ਸ੍ਰੀ ਪੰਨੂੰ ਨੇ ਕਿਹਾ ਕਿ ਖੇਤੀ ਮਸ਼ੀਨਰੀ ਲਈ ਸਬਸਿਡੀ ਲੈਣ ਦੀ ਪ੍ਰਿਆ ਨੂੰ ਬਿਲਕੁਲ ਸਰਲਬਣਾਇਆ ਗਿਆ ਹੈ ਤਾਂ ਕਿ ਕੋਵਿਡ-19 ਦੀਆਂ ਬੰਦਸ਼ਾਂ ਦੇ ਮੱਦੇਨਜ਼ਰ ਕਿਸਾਨ ਸਬਸਿਡੀ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਉਨਾਂ ਕਿਹਾ ਕਿ ਕਿਸਾਨ ਖੇਤੀਬਾੜੀਵਿਭਾਗ ਦੇ ਫੀਲਡ ਵਿੱਚ ਕੰਮ ਕਰਦੇ ਅਧਿਕਾਰੀਆਂ ਨੂੰ ਸਿੱਧੇ ਤੌਰ ’ਤੇ ਸਾਦੇ ਕਾਗਜ਼ ਉਪਰ, ਈ-ਮੇਲ ਜਾਂ ਵੱਟਸਐਪ ਜ਼ਰੀਏ ਆਪਣਾ ਬਿਨੈ-ਪੱਤਰ ਦੇ ਸਕਦੇ ਹਨ।
ਗੁਰਦਾਸਪੁਰ, 5 ਮਈ : ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਅਤੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਲੌਕਡਾਊਨ ਲਗਿਆ ਹੋਇਆ ਹੈ।...
ਕਪੂਰਥਲਾ, 5 ਮਈ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰਲੌਕਡਾਊਨ ਲਗਾ ਦਿੱਤਾ ਗਿਆ ਹੈ। ਕਪੂਰਥਲਾ ‘ਚ 4 ਨਵੇਂ ਮਾਮਲੇ ਕੋਰੋਨਾ ਪੌਜ਼ਿਟਿਵ ਸਾਹਮਣੇ ਆਏ ਹਨ। ਦਸ ਦਈਏ ਕਿ ਇਹ 4 ਮਾਮਲੇ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਆਈ ਸੰਗਤ ਵਿੱਚ ਸ਼ਾਮਿਲ ਸਨ। ਜ਼ਿਲ੍ਹਾ ਕਪੂਰਥਲਾ ਵਿੱਚ ਹੁਣ ਤੱਕ 17 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਫਗਵਾੜਾ ਨਾਲ ਸਬੰਧਤ ਇੱਕ 6 ਮਹੀਨੇ ਦੀ ਲੜਕੀ ਦੀ ਪੀਜੀਆਈ ਵਿੱਚ ਮੌਤਹੋ ਗਈ ਹੈ, ਜਦੋਂ ਕਿ ਦੋ ਕੇਸ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ ਸਰਗਰਮ ਮਾਮਲਿਆਂ ਦੀ ਗਿਣਤੀ 14 ਹੈ।
ਤਰਨਤਾਰਨ, 5 ਮਈ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰਲੌਕਡਾਊਨ ਲਗਾ ਦਿੱਤਾ ਗਿਆ ਹੈ। ਤਰਨਤਾਰਨ ਵਿਖੇ ਹਜ਼ੂਰ ਸਾਹਿਬ ਤੋ ਪਰਤੇ 47 ਹੋਰ ਸ਼ਰਧਾਲੂ ਕੋਰੋਨਾ ਪੌਜ਼ਿਟਿਵ ਸਾਹਮਣੇ ਆਏ ਹਨ। ਜ਼ਿਲੇ ਵਿੱਚ ਕੋਰੋਨਾ ਪੋਜ਼ੀਟਿਵ ਲੋਕਾਂ ਦੀ ਗਿਣਤੀ 87 ਹੋ ਗਈ ਹੈ। ਸਿਵਲ ਸਰਜਨ ਵੱਲੋਂ ਪੁਸ਼ਟੀ ਕੀਤੀ ਗਈ ਪੌਜ਼ਿਟਿਵ ਪਾਏ ਗਏ ਲੋਕਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਦੇ ਵਿੱਚ ਆਈਸੋਲੇਸ਼ਨ ਵਾਰਡ ‘ਚ ਦਾਖਿਲ ਕਰਵਾਇਆ ਗਿਆ ਹੈ।
ਕਪੂਰਥਲਾ, ਜਗਜੀਤ, 5 ਮਈ : ਕਪੂਰਥਲਾ ਵਿੱਚ ਲੌਕਡਾਊਨ ਅਤੇ ਕਰਫ਼ਿਊ ਵਿਚਾਲੇ ਇਕ ਘਟਨਾ ਵਾਪਰੀ ਹੈ, ਜਿਸ ਨੇ ਮਨੁੱਖਤਾ ਨੂੰ ਸ਼ਰਮਿੰਦਾ ਕਰ ਦਿੱਤਾ। ਦਸ ਦਈਏ ਕਿ ਦੀਪੂ ਹੋਲਡਰ ਦੇ ਭਰਾ ਨਾਲ ਸਰਕਾਰੀ ਕਣਕ ਦੀ ਵੰਡ ਨੂੰ ਲੈ ਕੇ ਕਪੂਰਥਲਾ ਦੇ ਇਕ ਮੁਹੱਲੇ ਵਿਚ ਹੋਏ ਝਗੜੇ ਕਾਰਨ ਉਸ ਦੀ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਜਦੋਂ ਦੀਪੂ ਹੋਲਡਰ ਦਾ ਭਰਾ ਕਣਕ ਦੀਆਂ ਪਰਚੀਆਂ ਵੰਡ ਰਿਹਾ ਸੀ ਤਾਂ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਵਿੱਚ ਇੱਕ ਮੈਂਬਰ ਸੀ ਜਿਸ ਨਾਲ ਲੜਾਈ ਹੋਈ। ਤਿੰਨ ਹੋਰ ਮੈਂਬਰਾਂ ਨਾਲ ਵਿਰੋਧ ਕੀਤਾ ਕਿ ਜੇ ਉਸ ਦੇ ਪਰਿਵਾਰ ਨੂੰ ਕਣਕ ਦੀ ਪਰਚੀ ਵੀ ਦਿੱਤੀ ਗਈ ਤਾਂ ਉਸਦਾ ਨਾਮ ਸਿਰਫ ਇਸ ਝਗੜੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਦੀਪੂ ਹੋਲਡਰ ਦੇ ਭਰਾ ਨੂੰ ਧੱਕਾ ਲੱਗਣ ਤੋਂ ਬਾਅਦ ਉਹ ਹੇਠਾਂ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
ਫਾਜ਼ਿਲਕਾ, 05 ਮਈ : ਫਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਕਿ ਬੀਤੀ ਦੇਰ ਰਾਤ ਨੂੰ ਫਾਜ਼ਿਲਕਾ ਜ਼ਿਲ੍ਹੇ ਤੋਂ ਭੇਜੇ ਗਏ...
ਗੁਰਦਾਸਪੁਰ, 05 ਮਈ: ਜ਼ਿਲ੍ਹਾ ਗੁਰਦਾਸਪੁਰ ‘ਚ 42 ਹੋਰ ਨਵੇਂ ਕੇਸ ਕੋਰੋਨਾ ਪਾਜ਼ਿਟਿਵ ਦੇ ਸਾਹਮਣੇ ਆਏ ਹਨ। ਇਸਦੀ ਜਾਣਕਾਰੀ ਗੁਰਦਾਸਪੁਰ ਦੇ ਸਿਵਲ ਸਰਜਨ ਡਾ ਕ੍ਰਿਸ਼ਨ ਚੰਦ ਨੇ...
ਜਲੰਧਰ ‘ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਅੱਜ ਸਵੇਰੇ ਜਲੰਧਰ ‘ਚੋਂ ਕੁੱਲ 9 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਜਲੰਧਰ...
ਕੋਰੋਨਾ ਦਾ ਕਹਿਰ ਦੇਸ਼ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ। ਇਸਦੇ ਨਾਲ ਹੀ ਮੌਤ ਦਾ ਅੰਕੜਾ ਵੀ ਵੱਧ ਰਿਹਾ ਹੈ। ਬੀਤੇ 24 ਘੰਟਿਆ ਦਾ ਅੰਕੜਾ ਦੇਖਿਆ...
ਚੰਡੀਗੜ੍ਹ, 05 ਮਈ : ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਮੰਗਕਵਾਰ ਦੀ ਸਵੇਰ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਜਿੰਨ੍ਹਾਂ ਵਿੱਚੋਂ...
ਅੰਮ੍ਰਿਤਸਰ, 05 ਮਈ(ਮਲਕੀਤ ਸਿੰਘ): ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ, ਆਏ ਦਿਨ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਨਾਲ ਮਰਨ...
ਬਠਿੰਡਾ, 04 ਮਈ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਜ਼ਿਲ੍ਹੇ ਦਾ ਦੌਰਾ ਕਰਕੇ ਜ਼ਿਲ੍ਹੇ ਵਿਚ ਕੋਵਿਡ ਦੇ ਇਲਾਜ ਪ੍ਰਬੰਧਨ ਅਤੇ ਓਟ ਕਲੀਨਿਕਾਂ...
ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨ ਤਾਰਨ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਪਾਜ਼ਿਟਿਵ ਮਰੀਜਾਂ ਦੀ ਗਿਣਤੀ ਨੂੰ ਦੇਖਦੇ ਹੋਏ ਪਠਾਨਕੋਟ ਦੇ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।...
4 ਮਈ (ਬਲਜੀਤ ਮਰਵਾਹਾ) – ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਲੈ ਕੇ ਚੱਲ ਰਹੇ ਸੰਕਟ ਦੇ ਮਾਹੌਲ ਦੌਰਾਨ ਵੱਖ ਵੱਖ ਸੂਬਿਆਂ ਵਿੱਚ ਬੈਠੇ ਮਜ਼ਦੂਰਾਂ ਨੂੰ ਆਪਣੇ...
ਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਇੰਦਰ ਗਰੇਵਾਲ, ਜੰਗ ਸ਼ੇਰ ਸਿੰਘ ਵਾਸੀ ਪਟਿਆਲਾ, ਕਰਮ ਸਿੰਘ ਲਹਿਲ ਅਤੇ 5 ਪੁਲਿਸ ਮੁਲਾਜ਼ਮਾਂ ਵਿਰੁੱਧ, ਵਾਇਰਲ ਹੋਈ ਵੀਡੀਓ ਦੇ ਆਧਾਰ ‘ਤੇ...
ਚੰਡੀਗੜ੍ਹ , 4 ਮਈ : ਵਿਵਾਦਗ੍ਰਸਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਫੁਰਤੀ ਨਾਲ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਨੇ ਉਸਦੇ ਅਤੇ ਪੰਜ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਫੌਜਦਾਰੀ ਕੇਸ...
ਚੰਡੀਗੜ੍ਹ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਚੰਡੀਗੜ੍ਹ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਦਾ ਹੈ ਜਿੱਥੇ ਇਕ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਆਈ ਹੈ। ਇਸ ਵਿੱਚ 43 ਸਾਲਾਂ ਦਾ ਵਿਅਕਤੀ ਅਤੇ ਉਸਦੇ 13, 15, 17, ਅਤੇ 23 ਸਾਲਾਂ ਦੇ ਬੱਚੇ ਸ਼ਾਮਿਲ ਹਨ। ਇਸ ਪੂਰੇ ਪਰਿਵਾਰ ਨੂੰ ਚੰਡੀਗੜ੍ਹ ਦੇ ਸਿਵਲ ਹਸਪਤਾਲ ਸੈਕਟਰ 16 ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਿਸ ਨਾਲ ਹੁਣ ਚੰਡੀਗੜ੍ਹ ‘ਚ ਕੁੱਲ ਗਿਣਤੀ 102 ਤੇ ਪਹੁੰਚ ਗਈ ਹੈ।
ਚੰਡੀਗੜ੍ਹ, 4 ਮਈ: ਪਰਵਾਸੀਆਂ ਦੀ ਆਮਦ ਅਤੇ ਸੂਬੇ ਵਿੱਚ ਟੈਸਟਾਂ ਦੀ ਸੀਮਤ ਸਮਰੱਥਾ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅਤੇ ਚੰਡੀਗੜ੍ਹ...