WORLD
ਪਾਕਿਸਤਾਨ: ਅੱਤਵਾਦੀਆਂ ਤੇ ਪੁਲਿਸ ਵਿਚਾਲੇ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਸਕੂਲੀ ਵਿਦਿਆਰਥੀ

24 ਨਵੰਬਰ 2023: ਪਾਕਿਸਤਾਨ ਦੇ ਤਣਾਅਪੂਰਨ ਖੈਬਰ ਪਖਤੂਨਖਵਾ ਸੂਬੇ (ਕੇਪੀਕੇ) ‘ਚ ਤਲਾਸ਼ੀ ਮੁਹਿੰਮ ਦੌਰਾਨ ਪੁਲਸ ਅਤੇ ਲੋੜੀਂਦੇ ਅੱਤਵਾਦੀ ਵਿਚਾਲੇ ਹੋਈ ਗੋਲੀਬਾਰੀ ‘ਚ ਦੋ ਸਕੂਲੀ ਵਿਦਿਆਰਥੀ ਮਾਰੇ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ ਟਾਂਕ ਜ਼ਿਲੇ ਦੇ ਕੋਟ ਆਜ਼ਮ ਇਲਾਕੇ ‘ਚ ਖੁਫੀਆ ਸੂਚਨਾ ਦੇ ਆਧਾਰ ‘ਤੇ ਪੁਲਸ ਦੀ ਤਲਾਸ਼ੀ ਮੁਹਿੰਮ ਦੌਰਾਨ ਗੋਲੀਬਾਰੀ ‘ਚ ਇਕ ਲੋੜੀਂਦਾ ਅੱਤਵਾਦੀ ਮਾਰਿਆ ਗਿਆ। ਪੁਲਿਸ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਦੌਰਾਨ ਅੱਠਵੀਂ ਜਮਾਤ ਦੇ ਦੋ ਵਿਦਿਆਰਥੀਆਂ ਦੀ ਵੀ ਮੌਤ ਹੋ ਗਈ।