Amritsar
ਗੁਰਦਾਸਪੁਰ ‘ਚ ਦਾਖਲ ਹੋਇਆ ਪਾਕਿਸਤਾਨੀ ਡਰੋਨ, ਬੀ.ਐੱਸ.ਐੱਫ. ਜਵਾਨਾਂ ਵੱਲੋਂ ਤੇਜ਼ ਫਾਇਰਿੰਗ ਤੋਂ ਬਾਅਦ ਵਾਪਸ ਪਰਤਿਆ
ਪਾਕਿਸਤਾਨ ਵਿੱਚ ਬੈਠੇ ਤਸਕਰ ਲਗਾਤਾਰ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਬੁੱਧਵਾਰ ਦੀ ਡਰੋਨ ਸੁੱਟਣ ਦੀ ਘਟਨਾ ਤੋਂ ਬਾਅਦ ਹੁਣ ਗੁਰਦਾਸਪੁਰ ਸੈਕਟਰ ‘ਚ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ ਹੈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਵਾਪਸ ਭਜਾਉਣ ‘ਚ ਸਫਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਡਰੋਨ ਮੂਵਮੈਂਟ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਅੱਡਾ ਚੌਕੀ ਵਿੱਚ ਦੇਖੀ ਗਈ। ਬੀਐਸਐਫ ਜਵਾਨਾਂ ਨੇ ਰਾਤ ਸਮੇਂ ਭਾਰਤੀ ਸਰਹੱਦ ਵਿੱਚ ਡਰੋਨ ਦੀ ਆਵਾਜ਼ ਸੁਣੀ। ਡਰੋਨ ਦੀ ਹਰਕਤ ਸੁਣਨ ਤੋਂ ਬਾਅਦ ਜਵਾਨਾਂ ਨੇ ਇਸ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦਰਜਨਾਂ ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ।
ਬੁੱਧਵਾਰ ਨੂੰ ਅੰਮ੍ਰਿਤਸਰ ਸੈਕਟਰ ਵਿੱਚ ਡਰੋਨ ਡਿੱਗਿਆ
ਬੀਐਸਐਫ ਦੇ ਜਵਾਨਾਂ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਸੈਕਟਰ ਵਿੱਚ ਇੱਕ ਡਰੋਨ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ। ਜਵਾਨਾਂ ਨੇ ਡਰੋਨ ਨੂੰ ਵਾਪਸ ਆਉਂਦੇ ਸਮੇਂ ਦੇਖਿਆ। ਮੌਕੇ ਨੂੰ ਦੇਖਦਿਆਂ ਹੀ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਰੋਨ ਨੂੰ ਹੇਠਾਂ ਲਿਆਉਣ ‘ਚ ਸਫਲਤਾ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਦੀ ਸਰਹੱਦ ‘ਚ ਡਿੱਗਿਆ।