Punjab
ਸੜਕ ਵਿਚਕਾਰ ਭਰੁਣ ਮਿਲਣ ਕਾਰਨ ਲੋਕਾਂ ‘ਚ ਫੈਲੀ ਦਹਿਸ਼ਤ
ਸਫਾਈ ਕਰਮਚਾਰੀ ਨੂੰ ਸਫਾਈ ਕਰਦੇ ਸੜਕ ਵਿਚਕਾਰ ਮਿਲਿਆ ਭਰੁਣ
ਸਫਾਈ ਕਰਮਚਾਰੀ ਨੇ ਤੁਰੰਤ ਕੀਤਾ ਪੁਲਿਸ ਨੂੰ ਸੂਚਿਤ ਮੌਕੇ ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ
25 ਨਵੰਬਰ 2203: ਬਠਿੰਡਾ ਦੇ ਮਿਨੀ ਸੈਕਟਰੀਏਟ ਰੋਡ ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਲਿਫਾਫੇ ਵਿੱਚ ਬੰਨ ਕੇ ਸੁੱਟੇ ਗਏ ਭਰੁਨ ਮਿਲਿਆ ਸਫਾਈ ਕਰਮਚਾਰੀਆਂ ਵੱਲੋਂ ਜਦੋਂ ਇਸ ਭਰਨ ਨੂੰ ਦੇਖਿਆ ਗਿਆ ਤਾਂ ਤੁਰੰਤ ਇੱਕ ਸਾਈਡ ਤੇ ਕਰਕੇ ਮਹੱਲਾਂ ਵਾਸੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੱਲੋਂ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਕੇ ਭਰੁਣ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ
ਮੌਕੇ ਤੇ ਪਹੁੰਚੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪੁਲਿਸ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ ਕਿ ਮਿਨੀ ਸੈਕਟਰੀਏਟ ਰੋਡ ਦੇ ਉੱਪਰ ਇੱਕ ਲਿਫਾਫੇ ਵਿੱਚ ਭਰਨ ਪਿਆ ਹੈ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਭਰੁਣ ਕਿਸ ਤਰ੍ਹਾਂ ਇੱਥੇ ਪਹੁੰਚਿਆ ਅਤੇ ਕੌਣ ਲੋਕ ਇਸ ਵਿੱਚ ਸ਼ਾਮਿਲ ਹਨ ਇਸ ਸਬੰਧ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ
ਮੌਕੇ ਤੇ ਪਹੁੰਚੇ ਸਮਾਜ ਸੇਵੀ ਪੰਕਜ ਭਾਰਤ ਬਾਜ ਨੇ ਕਿਹਾ ਕਿ ਇਸ ਭਰੁਣ ਦੇ ਮਿਲਣ ਨਾਲ ਇਲਾਕੇ ਵਿੱਚ ਦਾ ਮਾਹੌਲ ਹੈ ਤੇ ਉਨਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਇਸ ਭਰੁਣ ਦਾ ਸਭ ਤੋਂ ਪਹਿਲਾਂ ਸਫਾਈ ਕਰਮਚਾਰੀਆਂ ਨੂੰ ਪਤਾ ਲੱਗਿਆ ਸੀ ਜਿਨਾਂ ਵੱਲੋਂ ਮਹੱਲਾ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਸੀ ਹੁਣ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਨੂੰ ਸਰਕਾਰੀ ਹਸਪਤਾਲ ਲਜਾਇਆ ਗਿਆ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਵਿੱਚ ਸ਼ਾਮਿਲ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ