Jalandhar
ਸਰਹੱਦਾਂ ਦੇ ਫ਼ਾਂਸਲਿਆਂ ਨੇ ਦੂਰ ਕੀਤਾ ਮਾਪਿਆਂ ਤੋਂ ਪੁੱਤ
- ਆਪਣੇ ਮੁਲਕ ਵਾਪਿਸ ਆਉਣ ਨੂੰ ਤਰਸ ਰਿਹਾ ਨਾਨਕ ਸਿੰਘ, ਮਾਤਾ-ਪਿਤਾ ਲਗਾ ਰਹੇ ਮੱਦਦ ਦੀ ਗੁਹਾਰ
ਜਲੰਧਰ, 17 ਜੁਲਾਈ (ਗੁਰਪ੍ਰੀਤ ਸਿੰਘ): ਬੇਦੀ ਛੱਨੇ ਦਾ ਨਾਨਕ ਸਿੰਘ ਅੱਜ ਵੀ ਆਪਣੇ ਘਰ ਆਉਣ ਨੂੰ ਤਰਸ ਰਿਹਾ ਹੈ। ਪਾਕਿਸਤਾਨ ਤੋਂ ਮੁਬਾਰਕ ਨੂੰ ਛੱਡੇ ਜਾਣ ਤੋਂ ਬਾਅਦ ਨਾਨਕ ਦੇ ਘਰ ਵਿੱਚ ਵੀ ਇੱਕ ਕਿਰਨ ਦੀ ਲਹਿਰ ਜਾਗੀ ਸੀ ਕਿ ਸ਼ਾਇਦ ਉਹਨਾਂ ਦਾ ਪੁੱਤਰ ਜਿਸਨੂੰ ਪਾਕਿਸਤਾਨ ‘ਚ ਕੱਕੜ ਕਿਹਾ ਜਾ ਰਿਹਾ ਸੀ ਕਿ ਉਹ ਵਾਪਿਸ ਆਏਗਾ। ਬੁਜ਼ੁਰਗ ਮਾਂ ਬਾਪ ਦੀਆਂ ਅੱਖਾਂ ਆਪਣੇ ਉਸ ਸੱਤ ਸਾਲ ਦੇ ਨਾਨਕ ਨੂੰ ਵੇਖਣ ਲਈ ਅੱਜ ਵੀ ਤਰਸ ਰਹੀਆਂ ਨੇ। ਲੇਕਿਨ ਹੁਣ ਸਮਾਜ ਸੇਵੀ ਸੰਸਥਾਵਾਂ ਵੀ ਕੋਸ਼ਿਸ਼ ਕਰ ਰਹੀਆਂ ਨੇ ਕਿ ਨਾਨਕ ਸਿੰਘ ਨੂੰ ਭਾਰਤ ਵਾਪਸ ਲਿਆਇਆ ਜਾਵੇ। ਨਾਨਕ ਨੂੰ ਆਪਣੇ ਪਰਿਵਾਰ ਤੋਂ ਵਿਛੜਿਆ ਕਰੀਬ 35 ਸਾਲ ਹੋ ਚੁੱਕੇ ਹਨ। ਉਸ ਸਮੇਂ ਸੁਸ਼ਮਾ ਸਵਰਾਜ ਵੱਲੋਂ ਟਵੀਟ ਵੀ ਕੀਤਾ ਗਿਆ ਸੀ ਕਿ ਉਹ ਹਰ ਇੱਕ ਸੰਵਭ ਕੋਸ਼ਿਸ ਵੀ ਕਰਨਗੇ ਨਾਨਕ ਸਿੰਘ ਨੂੰ ਵਾਪਿਸ ਲਿਆਉਣ ਲਈ। ਨਾਨਕ ਸਿੰਘ ਦੇ ਮਾਤਾ ਪਿਤਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗੁਹਾਰ ਲਗਾ ਰਹੇ ਨੇ ਕਿ ਜਲਦੀ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਲਿਆਉਣਾ ਚਾਹੀਦਾ ਹੈ ਇਸ ਵਿਸ਼ੇ ਤੇ ਵਰਲਡ ਪੰਜਾਬੀ ਟੀ.ਵੀ. ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ।
