Uncategorized
ਰਾਜਸਭਾ ‘ਚ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਹੋਇਆਂ ਹੰਗਾਮਾ

ਬਜਟ ਸੈਸ਼ਨ ‘ਚ ਦੂਜੇ ਪੜਾਅ ਦੀ ਸ਼ੁਰੂਆਤ ਹੋਣ ਕਾਰਨ ਪਹਿਲਾਂ ਰਾਜਸਭਾ ਦੀ ਕਾਰਵਾਈ ਸ਼ੁਰੂ ਕੀਤੀ ਗਈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਾਧੇ ਨੂੰ ਲੈ ਕੇ ਕਾਂਗਰਸ ਦੁਆਰਾ ਹੰਗਾਮਾ ਕੀਤਾ ਗਿਆ ਸੀ। ਇਸ ਤੋਂ ਬਾਅਦ ਰਾਜਸਭਾ ਦੀ ਕਾਰਵਾਈ 11 ਵਜੇ ਤੱਕ ਰੋਕ ਦਿੱਤੀ ਗਈ ਸੀ। ਵਿਰੋਧੀ ਧਿਰ ਦੇ ਨੇਤਾ ਨੇ ਸਦਨ ‘ਚ ਕਿਹਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਤੇ 80 ਰੁਪਏ ਪ੍ਰਤੀ ਲਿਟਰ ਹੈ।
ਸਭ ਚੀਜ਼ਾ ਦੇ ਭਾਅ ਵਧਣ ਨਾਲ ਦੇਸ਼ ਦੇ ਲੋਕਾਂ ਨੂੰ ਮੁਜ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿਲਾ ਦਿਵਸ ਮੌਕੇ ਤੇ ਸਦਨ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਦਾ ਦਿਨ ਦੁਨੀਆ ਭਰ ‘ਚ ਔਰਤਾ ਦੀ ਸਮਾਜਿਕ, ਆਰਥਿਕ, ਸੰਸਕ੍ਰਿਤਿਕ ਤੇ ਸਿਆਸੀ ਯੋਗਦਾਨ ਤੇ ਉਪਲੱਬਧਆਂ ਨੂੰ ਮਨਾਉਣ ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਦਿਨ ਹੈ।ਇਸ ਦੌਰਾਨ ਸੋਨਲ ਮਾਨਸਿੰਘ ਜੋ ਕਿ ਭਾਰਤੀ ਜਨਤਾ ਪਾਰਟੀ ਦੀ ਸੰਸਦ ‘ਚ ‘ਅੰਤਰਰਾਸ਼ਟਰੀ ਪੁਰਸ਼ ਦਿਵਸ’ ਦੀ ਵੀ ਮੰਗ ਕੀਤੀ ਹੈ।ਇਸ ਸਾਲ ਸੰਸਦ ਦੀ ਲਾਇਬ੍ਰੇਰੀ ਆਪਣੇ 100 ਸਾਲ ਪੂਰੇ ਕਰੇਗੀ, ਇਸ ਨਾਲ 14 ਲੱਖ ਕਿਤਾਬਾਂ ਤੇ ਸੈਕੜੇਂ ਜਨਰਲ ਹਨ। ਸੰਸਦ ਦੀ ਲਾਇਬ੍ਰੇਰੀ ’ਚ ਜਾਣ ਵਾਲੇ ਸੰਸਦਾਂ ਦੀ ਸੰਖਿਆ ਕਾਫੀ ਸੰਤੋਸ਼ਜਨਕ ਨਹੀਂ ਹੈ। ਮੈਂ ਸੰਸਦਾਂ ਤੋਂ ਲਾਇਬ੍ਰੇਰੀ ਦਾ ਪ੍ਰਭਾਵੀ ਇਸਤੇਮਾਲ ਕਰਨ ਦੀ ਅਪੀਲ ਕਰਦਾ ਹਾਂ।