Uncategorized
ਦੇਸ਼ਧ੍ਰੋਹ ਦੀ FIR ਕਰਕੇ ਨਹੀਂ ਹੋ ਰਿਹਾ ਪਾਸਪੋਰਟ ਰਿਨਿਊ, 25 ਜੂਨ ਨੂੰ ਹੋਵੇਗੀ ਸੁਣਵਾਈ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਬੰਬੇ ਹਾਈਕੋਰਟ ਪਹੁੰਚ ਗਈ ਹੈ। ਇਸ ਵਾਰ ਮਾਮਲਾ ਪਾਸਪੋਰਟ ਰੀਨਿਊ ਕਰਨ ਦਾ ਹੈ। ਦਰਅਸਲ ਕੰਗਨਾ ਦੇ ਨਾਂ ‘ਤੇ ਬਾਂਦਰਾ ਪੁਲਿਸ ਥਾਣੇ ‘ਚ FIR ਦਰਜ ਹੈ, ਜਿਸ ‘ਚ ਉਨ੍ਹਾਂ ਦੇ ਨਫ਼ਰਤ ਭਰੇ ਟਵੀਟਾਂ ਤੇ ਦੇਸ਼ਧ੍ਰੋਹ ਨੂੰ ਆਧਾਰ ਬਣਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਇੱਕ ਫ਼ਿਲਮ ਦੀ ਸ਼ੂਟਿੰਗ ਲਈ ਬੁੱਡਾਪੇਸਟ ਜਾਣਾ ਹੈ, ਪਰ ਪਾਸਪੋਰਟ ਵਿਭਾਗ ਨੇ ਇਸ ਐਫਆਈਆਰ ਕਾਰਨ ਉਨ੍ਹਾਂ ਦੇ ਪਾਸਪੋਰਟ ਨੂੰ ਰੀਨਿਊ ਕਰਨ ‘ਤੇ ਇਤਰਾਜ਼ ਜਤਾਇਆ ਹੈ ਕੰਗਨਾ ਨੇ ਅਦਾਲਤ ‘ਚ ਦਾਖਲ ਆਪਣੀ ਅਰਜ਼ੀ ‘ਚ ਕਿਹਾ ਹੈ ਕਿ ਉਹ ਇੱਕ ਅਦਾਕਾਰਾ ਹੈ ਤੇ ਇਸ ਲਈ ਪ੍ਰੋਫ਼ੈਸ਼ਨਲ ਕਮਿਟਮੈਂਟਸ ਲਈ ਉਨ੍ਹਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਕਈ ਥਾਵਾਂ ਦੀ ਯਾਤਰਾ ਕਰਨੀ ਪੈਂਦੀ ਹੈ। ਕੰਗਨਾ ਨੇ ਕਿਹਾ ਕਿ ਉਹ ਇਕ ਫ਼ਿਲਮ ‘ਚ ਮੁੱਖ ਅਦਾਕਾਰਾ ਹੈ ਤੇ ਉਸ ਨੂੰ 25 ਜੂਨ ਤੋਂ ਅਗਸਤ ਤਕ ਬੁੱਡਾਪੇਸਟ ਦੀ ਯਾਤਰਾ ਕਰਨੀ ਹੈ।ਕੰਗਨਾ ਨੇ ਕਿਹਾ ਕਿ ਪ੍ਰੋਡਕਸ਼ਨ ਹਾਊਸ ਨੇ ਸ਼ੂਟਿੰਗ ਦੀ ਲੋਕੇਸ਼ਨ ਬੁੱਕ ਕਰਨ ‘ਚ ਬਹੁਤ ਸਾਰਾ ਪੈਸਾ ਲਗਾਇਆ ਹੈ। ਜਿੱਥੇ ਉਨ੍ਹਾਂ ਨੂੰ ਅਦਾਕਾਰਾ ਵਜੋਂ ਸ਼ਾਮਲ ਹੋਣਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਉਨ੍ਹਾਂ ਦਾ ਪਾਸਪੋਰਟ ਰੀਨਿਊ ਕੀਤਾ ਜਾਵੇ। ਕੰਗਨਾ ਨੇ ਮੰਗ ਕੀਤੀ ਹੈ ਕਿ ਮੈਜਿਸਟ੍ਰੇਟ ਦੇ ਆਦੇਸ਼ ਅਤੇ ਐਫਆਈਆਰ, ਕੰਗਨਾ ਦੇ ਨਾਮ ‘ਤੇ ਪਾਸਪੋਰਟ ਜਾਰੀ ਕਰਨ ਦੇ ਅਧਿਕਾਰ ਨਾਲ ਸਮਝੌਤਾ ਨਾ ਕਰੇ। ਉਸ ਦੀ ਪਟੀਸ਼ਨ ‘ਤੇ 15 ਜੂਨ ਮੰਗਲਵਾਰ ਨੂੰ ਜਸਟਿਸ ਪੀਬੀ ਵਰਾਲੇ ਤੇ ਐਸਪੀ ਤਾਵੜੇ ਦੀ ਬੈਂਚ ਸੁਣਵਾਈ ਕਰੇਗੀ।