Connect with us

Entertainment

ਪਠਾਨ ਨੇ ਵਿਗਾੜਿਆ ਦੁਨੀਆ ਦਾ ਮੌਸਮ, ਦੂਜੇ ਦਿਨ ਦੁਨੀਆ ਭਰ ‘ਚ 200 ਕਰੋੜ ਤੋਂ ਪਾਰ ਕੀਤਾ ਅੰਕੜਾ

Published

on

ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਦਾ ਪਠਾਨ ਸਿਨੇਮਾਘਰਾਂ ‘ਚ ਹੀ ਨਹੀਂ ਸਗੋਂ ਪ੍ਰਸ਼ੰਸਕਾਂ ਦੇ ਸਿਰ ‘ਤੇ ਚੜ੍ਹ ਕੇ ਬੋਲ ਰਿਹਾ ਹੈ। ਲੋਕਾਂ ‘ਚ ਪਠਾਨ ਦਾ ਕ੍ਰੇਜ਼ ਅਜਿਹਾ ਹੈ ਕਿ ਉਹ ਇਕ ਵਾਰ ਨਹੀਂ ਸਗੋਂ ਚਾਰ ਵਾਰ ਫਿਲਮ ਦੇਖਣ ਜਾ ਰਹੇ ਹਨ। ਪਹਿਲੇ ਹੀ ਦਿਨ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜਦੇ ਹੋਏ ਇਸ ਫਿਲਮ ਨੇ ਦੇਸ਼ ਭਰ ‘ਚ ਸਿਰਫ ਦੋ ਦਿਨਾਂ ‘ਚ 100 ਕਰੋੜ ਦੇ ਕਲੱਬ ‘ਚ ਐਂਟਰੀ ਕਰ ਲਈ ਹੈ। ਫਿਲਮ ਦਾ ਕਲੈਕਸ਼ਨ ਦੂਜੇ ਦਿਨ ਦੇਸ਼ ਭਰ ‘ਚ 100 ਕਰੋੜ ਨੂੰ ਪਾਰ ਕਰ ਗਿਆ ਹੈ। ਤਾਂ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਫਿਲਮ ਨੇ ਵਿਦੇਸ਼ੀ ਬਾਕਸ ਆਫਿਸ ‘ਤੇ ਕਿੰਨੀ ਕਮਾਈ ਕੀਤੀ ਹੈ।

ਇੱਕ ਪਾਸੇ ਫਿਲਮ ਨੇ ਵਿਦੇਸ਼ੀ ਬਾਕਸ ਆਫਿਸ ‘ਤੇ ਪਹਿਲੇ ਦਿਨ 106 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੂਜੇ ਪਾਸੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਹੁਣ ਦੂਜੇ ਦਿਨ ਇਸ ਫਿਲਮ ਦਾ ਕਲੈਕਸ਼ਨ 235 ਕਰੋੜ ਰੁਪਏ ਹੋ ਗਿਆ ਹੈ। ਇਹ ਅੰਕੜਾ ਬਹੁਤ ਵੱਡਾ ਹੈ। ਜੇਕਰ ਪਠਾਨ ਇਸੇ ਤਰ੍ਹਾਂ ਕਮਾਈ ਕਰਦੇ ਰਹੇ ਤਾਂ ਦੋ-ਤਿੰਨ ਦਿਨਾਂ ‘ਚ ਇਸ ਫਿਲਮ ਦਾ ਵਰਲਡ ਵਾਈਡ ਕਲੈਕਸ਼ਨ 500 ਕਰੋੜ ਰੁਪਏ ਹੋ ਜਾਵੇਗਾ।