Connect with us

Punjab

ਪਠਾਨਕੋਟ ਦੇ ਕਿਸਾਨ ਨੇ ਸ਼ੁਰੂ ਕੀਤੀ ਖੁੰਭਾਂ ਦੀ ਖੇਤੀ, ਹੋਰਾਂ ਕਿਸਾਨਾਂ ਨੂੰ ਦਿੱਤੀ ਇਹ ਸਲਾਹ

Published

on

4 ਅਪ੍ਰੈਲ 2024: ਪਠਾਨਕੋਟ ਜ਼ਿਲ੍ਹੇ ਦੇ ਪਿੰਡ ਅਖਵਾਣਾ ਦੇ ਕਿਸਾਨ ਯਸ਼ਪਾਲ ਸਿੰਘ ਨੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਖੁੰਬਾਂ ਦੀ ਖੇਤੀ ਸ਼ੁਰੂ ਕੀਤੀ ਸੀ। ਅੱਜ ਉਹ ਆਪਣੇ ਇਲਾਕੇ ਵਿੱਚ ਇੱਕ ਸਫ਼ਲ ਖੁੰਬਾਂ ਦੇ ਕਿਸਾਨ ਵਜੋਂ ਜਾਣੇ ਜਾਂਦੇ ਹਨ। ਯਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਕੰਮ ਕਰੀਬ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਸ਼ੁਰੂ- ਸ਼ੁਰੂ ਦੇ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਸਮਾਂ ਬੀਤਣ ਨਾਲ ਇਸ ਕੰਮ ਦੀਆਂ ਸਾਰੀਆਂ ਬਾਰੀਕੀਆਂ ਸਮਝ ਆ ਗਈਆਂ। ਉਸ ਨੇ ਇਹ ਕੰਮ 1200 ਬੋਰੀਆਂ ਤੋਂ ਸ਼ੁਰੂ ਕੀਤਾ ਸੀ, ਅੱਜ ਉਹਨਾਂ ਕੋਲ 18 ਹਜ਼ਾਰ ਬੋਰੀਆਂ ਹਨ। ਅੱਗੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਕੰਮ ਵਿੱਚ ਤੁਸੀਂ ਜਿੰਨੀ ਮਿਹਨਤ ਕਰੋਗੇ, ਉਹਨਾਂ ਹੀ ਤੁਹਾਡਾ ਮੁਨਾਫ਼ਾ ਵਧੇਗਾ। ਯਸ਼ਪਾਲ ਸਿੰਘ ਨੇ ਦੱਸਿਆ ਕਿ ਇਹ ਕੰਮ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈ, ਇਸ ਕੰਮ ਲਈ ਸਾਰੇ ਪਰਿਵਾਰ ਦੇ ਸਹਿਯੋਗ ਦੀ ਲੋੜ ਹੈ।

 

ਹੋਰ ਕਿਸਾਨਾਂ ਨੂੰ ਦਿੱਤੀ  ਸਲਾਹ

ਉਨ੍ਹਾਂ ਕਿਹਾ ਕਿ ਰਵਾਇਤੀ ਕਣਕ-ਝੋਨੇ ਦੀ ਖੇਤੀ ਵਿੱਚ ਕਿਸਾਨ ਨੂੰ ਫ਼ਸਲ ਦੀ ਬਿਜਾਈ ਤੋਂ 6 ਮਹੀਨੇ ਬਾਅਦ ਪੈਸੇ ਮਿਲ ਜਾਂਦੇ ਹਨ ਪਰ ਖੁੰਬਾਂ ਦੀ ਖੇਤੀ ਵਿੱਚ ਕਿਸਾਨ ਨੂੰ ਰੋਜ਼ਾਨਾ ਪੈਸੇ ਮਿਲਦੇ ਹਨ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਹਾਇਕ ਧੰਦੇ ਅਪਣਾਉਣ ਅਤੇ ਰੋਜ਼ਾਨਾ ਕਮਾਈ ਕਰਨ। ਉਨ੍ਹਾਂ ਕਿਹਾ ਕਿ ਉਸਦਾ ਪੂਰਾ ਪਰਿਵਾਰ ਇਸ ਕੰਮ ਵਿੱਚ ਯਸ਼ਪਾਲ ਦਾ ਸਾਥ ਦਿੰਦਾ ਹੈ। ਇਸ ਕੰਮ ਨਾਲ ਸਮਾਜ ਵਿੱਚ ਉਨ੍ਹਾਂ ਦੀ ਪਹਿਚਾਣ ਵੀ ਬਣੀ ਹੈ ਅਤੇ ਉਸਦੀ ਆਰਥਿਕ ਹਾਲਤ ਵੀ ਮਜਬੂਤ ਹੋਈ ਹੈ।

 

ਹੋਰ ਨੌਜਵਾਨਾਂ ਦੀ ਤਰ੍ਹਾਂ ਜਾਣਾ ਚਾਹੁੰਦਾ ਸੀ ਵਿਦੇਸ਼ 

ਯਸ਼ਪਾਲ ਸਿੰਘ ਦਾ ਪੁੱਤਰ ਅਮਿਤ ਠਾਕੁਰ ਹੁਣ ਆਪਣੇ ਪਿਤਾ ਦੇ ਨਾਲ ਇਸ ਕੰਮ ਨੂੰ ਬੜੀ ਗੰਭੀਰਤਾ ਨਾਲ ਕਰ ਰਿਹਾ ਹੈ। ਉਹ ਵੀ  ਹੋਰ ਨੌਜਵਾਨਾਂ ਦੀ ਤਰ੍ਹਾਂ ਕੰਮ ਕਰਨ ਲਈ ਵਿਦੇਸ਼ ਜਾਣ ਬਾਰੇ ਸੋਚ ਰਿਹਾ ਸੀ, ਪਰ ਹੌਲੀ-ਹੌਲੀ ਉਸ ਦਾ ਝੁਕਾਅ ਇਸ ਕੰਮ ਵੱਲ ਵਧਣ ਲੱਗਾ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਜਾ ਕੇ ਨੌਜਵਾਨ ਅਜਿਹੇ ਕੰਮ ਹੀ ਕਰਦੇ ਹਨ ਤਾਂ ਫਿਰ ਅਸੀਂ ਆਪਣੇ ਦੇਸ਼ ਅਤੇ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਅਜਿਹਾ ਕਿਉਂ ਨਹੀਂ ਕਰ ਸਕਦੇ ।