Connect with us

News

ਪੇਡਾ ਨੇ ਵੱਖ ਵੱਖ ਅਸਾਮੀਆਂ ਲਈ ਕੀਤੀਆਂ ਸੱਤ ਪੇਸ਼ੇਵਰਾਂ ਦੀਆਂ ਨਿਯੁਕਤੀਆਂ

Published

on

Dr. Raj Kumar Verka

ਚੰਡੀਗੜ, 7 ਜਨਵਰੀ: ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ.ਰਾਜ ਕੁਮਾਰ ਵੇਰਕਾ ਦੀ ਯੋਗ ਅਗਵਾਈ ਵਿੱਚ ਪੰਜਾਬ ਊਰਜਾ ਵਿਕਾਸ ਏਜੰਸੀ(ਪੇਡਾ) ਵਿਖੇ ਭਰਤੀ ਮੁਹਿੰਮ ਚਲਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਡਾ ਦੇ ਬੁਲਾਰੇ ਨੇ ਦੱਸਿਆ ਕਿ ਪੇਡਾ ਦੇ ਮੁੱਖ ਕਾਰਜਸਾਧਕ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਏਜੰਸੀ ਵਿੱਚ ਵੱਖ ਵੱਖ ਅਸਾਮੀਆਂ ਲਈ ਚੁਣੇ ਗਏ ਸੱਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਪੇਡਾ ਦੇ ਚੇਅਰਮੈਨ ਸ੍ਰੀ ਐਸ.ਐਸ. ਹੰਸਪਾਲ ਅਤੇ ਪੇਡਾ ਦੇ ਜੁਆਇੰਟ ਡਾਇਰੈਕਟਰ ਸ੍ਰੀ ਆਰ.ਕੇ.ਗੁਪਤਾ ਵੀ ਹਾਜ਼ਰ ਸਨ।

ਬੁਲਾਰੇ ਮੁਤਾਬਕ ਚੁਣੇ ਗਏ ਉਮੀਦਵਾਰ ਉੱਚ ਸਿੱਖਿਆ ਪ੍ਰਾਪਤ ਹਨ ਅਤੇ ਪੇਡਾ ਦੇ ਬਿਹਤਰ ਪ੍ਰਬੰਧਨ ਵਿੱਚ ਅਹਿਮ ਯੋਗਦਾਨ ਪਾਉਣਗੇ। ਸ੍ਰੀ ਐਚ.ਐਸ. ਹੰਸਪਾਲ, ਚੇਅਰਮੈਨ ਪੇਡਾ ਨੇ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਹ ਚੋਣ ਪੰਜਾਬ ਇੰਜਨੀਅਰਿੰਗ ਕਾਲਜ (ਪੀਈਸੀ) ਵਲੋਂ ਮੁਕਾਬਲਾ ਪ੍ਰੀਖਿਆ ਰਾਹੀਂ ਕੀਤੀ ਗਈ ਜੋ ਕਿ ਤੋਂ ਗੇਟ ਪ੍ਰੀਖਿਆ ਤੋਂ ਘੱਟ ਨਹੀਂ ਸੀ। ਇਹ ਚੋਣ ਸਿਰਫ ਲਿਖਤੀ ਪ੍ਰੀਖਿਆ ਦੇ ਆਧਾਰ ‘ਤੇ ਕੀਤੀ ਗਈ ਸੀ।