News
ਪਠਾਨਕੋਟ ‘ਚ ਭੁੱਖ ਹੜਤਾਲ

ਪਠਾਨਕੋਟ, 16 ਅਪ੍ਰੈਲ (ਮੁਕੇਸ਼ ਸੈਣੀ) : ਜੰਮੂ-ਕਸ਼ਮੀਰ ਦੇ ਵਸਨੀਕ ਜੋ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਜੰਮੂ-ਕਸ਼ਮੀਰ ਲਈ ਆਪਣੇ ਘਰ ਲਈ ਨਿਕਲੇ ਸਨ, ਉਹਨਾ ਨੂੰ ਲੌਕਡਾਊਨ ਕਾਰਨ ਜੰਮੂ ਸਰਹੱਦ ‘ਤੇ ਰੋਕ ਦਿੱਤਾ ਗਿਆ ਸੀ, ਜਿਹਨਾਂ ਦੀ ਦੇਖਭਾਲ ਪਠਾਨਕੋਟ ਪ੍ਰਸ਼ਾਸਨ ਕਰ ਰਿਹਾ ਹੈ, ਦੇਖਭਾਲ ਦਾ ਸਿਲਸਿਲਾ ਬੀਤੇ 15-16 ਦਿਨਾਂ ਤੋਂ ਚੱਲ ਰਿਹਾ ਸੀ ।

ਪਰ ਅੱਜ ਇਹਨਾ ਪ੍ਰਵਾਸੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਉਨ੍ਹਾਂ ਨੇ ਕਿਹਾ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਜੰਮੂ-ਕਸ਼ਮੀਰ ਪ੍ਰਸ਼ਾਸਨ ਸਾਨੂੰ ਨਹੀਂ ਲੈ ਰਿਹਾ, ਹਾਲਾਂਕਿ ਸਾਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਕੋਰਨਟਾਈਨ ਦੇ 14 ਦਿਨਾਂ ਬਾਅਦ ਲਿਆ ਜਾਵੇਗਾ ਅਤੇ ਹੁਣ 16 ਦਿਨ ਹੋ ਗਏ ਹਨ ਜਿਸ ਕਾਰਨ ਅਸੀਂ ਭੁੱਖ ਹੜਤਾਲ ‘ਤੇ ਚਲੇ ਗਏ ਹਾਂ ।

ਜਦ ਇਸ ਬਾਰੇ ਡੀ.ਸੀ. ਪਠਾਨਕੋਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਜੰਮੂ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਹਾਂ, ਉਨ੍ਹਾਂ ਨੂੰ ਜਲਦੀ ਹੀ ਉਨ੍ਹਾਂ ਦੇ ਘਰ ਭੇਜ ਦਿੱਤਾ ਜਾਵੇਗਾ ।