Connect with us

Uncategorized

ਲਾਰਾ ਦੱਤਾ ਨੂੰ ਸਾਬਕਾ PM ਇੰਦਰਾ ਗਾਂਧੀ ਦੇ ਰੂਪ ‘ਚ ਦੇਖ ਕੇ ਹੈਰਾਨ ਹੋਏ ਲੋਕ,ਕੁਝ ਇੰਝ ਦਿੱਤੇ ਰਿਐਕਸ਼ਨ

Published

on

ਮੁੰਬਈ : ਅਕਸ਼ੈ ਕੁਮਾਰ ਦੀ ਫਿਲਮ ਬੈਲ ਬੌਟਮ (Bell Bottom) ਦਾ ਟ੍ਰੇਲਰ ਦੇਖਣ ਵਾਲਿਆਂ ਲਈ, ਟ੍ਰੇਲਰ ਵਿੱਚ ਸ਼ਰਪ੍ਰਾਈਜ਼ ਲਾਰਾ ਦੱਤਾ (Lara Dutta) ਦੇ ਰੂਪ ਵਿੱਚ ਆਇਆ । ਬੈਲ ਬੌਟਮ 1984 ਦੀ ਘਟਨਾ ‘ਤੇ ਅਧਾਰਤ ਇੱਕ ਜਾਸੂਸ ਥ੍ਰਿਲਰ ਹੈ ਅਤੇ ਅਦਾਕਾਰਾ ਲਾਰਾ ਦੱਤਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਸੀ।

ਬੈਲ ਬੌਟਮ (Bell Bottom) ਟ੍ਰੇਲਰ ਵਿੱਚ ਪਹਿਲੀ ਵਾਰ ਸਾਬਕਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ 46 ਸਾਲਾ ਅਭਿਨੇਤਰੀ ਦੇ ਆਨਸਕ੍ਰੀਨ ਰੂਪਾਂਤਰਣ ਪ੍ਰਗਟ ਹੋਇਆ ਅਤੇ ਸੋਸ਼ਲ ਮੀਡੀਆ ਉਪਭੋਗਤਾ ਟ੍ਰੇਲਰ ਵੇਖ ਕੇ ਹੈਰਾਨ ਰਹਿ ਗਏ ਹਨ । ਬੈਲ ਬੌਟਮ ਦੇ ਟ੍ਰੇਲਰ ਵਿੱਚ ਪਹਿਲੀ ਮਿਸ ਯੂਨੀਵਰਸ ਲਾਰਾ ਦੱਤਾ ਨੂੰ ਪਹਿਲੀ ਨਜ਼ਰ ਵਿੱਚ ਪਛਾਣਨਾ ਮੁਸ਼ਕਲ ਹੈ । ਉਹ ਬਿਲਕੁਲ ਇੰਦਰਾ ਗਾਂਧੀ ਵਰਗੀ ਲੱਗ ਰਹੀ ਹੈ। ਮੰਗਲਵਾਰ ਸ਼ਾਮ ਨੂੰ ਬੈਲ ਬੌਟਮ ਦਾ ਟ੍ਰੇਲਰ ਜਾਰੀ ਹੋਣ ਤੋਂ ਬਾਅਦ ‘#ਲਾਰਾ ਦੱਤਾ’ ਟਵਿੱਟਰ ਦੇ ਪ੍ਰਮੁੱਖ ਰੁਝਾਨ ਵਿੱਚ ਰਿਹਾ।

ਲਾਰਾ ਦੱਤਾ ਦਾ ਮੇਕਅਪ ਦੇਖਣ ਤੋਂ ਬਾਅਦ ਉਨ੍ਹਾਂ ਦੇ ਮੇਕਅਪ ਕਲਾਕਾਰ ਦੀ ਵੀ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਹੋ ਰਹੀ ਹੈ। ਲੋਕ ਮੇਕਅਪ ਕਲਾਕਾਰ ਨੂੰ ਰਾਸ਼ਟਰੀ ਪੁਰਸਕਾਰ ਦੇਣ ਦੀ ਮੰਗ ਕਰ ਰਹੇ ਹਨ। ਲਾਰਾ ਦੱਤਾ ਦੀ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੈਂਡ ਕਰ ਰਹੀ ਹੈ। ਲੋਕਾਂ ਕਈ ਤਰ੍ਹਾਂ ਨਾਲ ਇਸ ‘ਤੇ ਕੁਮੈਂਟਸ ਕੀਤੇ।

ਅੰਡਰਕਵਰ ਏਜੰਟ ਦੀ ਭੂਮਿਕਾ ਨਿਭਾ ਰਹੇ ਨੇ ਅਕਸ਼ੈ ਕੁਮਾਰ
ਬੈਲ ਬੌਟਮ ਵਿੱਚ ਅਕਸ਼ੈ ਕੁਮਾਰ (Akshay Kumar) ਨੇ ਇੱਕ ਗੁਪਤ ਰਾਅ ਏਜੰਟ ਵਜੋਂ ਮੁੱਖ ਭੂਮਿਕਾ ਨਿਭਾਈ ਹੈ। ਅਭਿਨੇਤਰੀ ਵਾਣੀ ਕਪੂਰ ਨੇ ਅਕਸ਼ੈ ਕੁਮਾਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਵਿੱਚ ਹੁਮਾ ਕੁਰੈਸ਼ੀ ਵੀ ਹੈ। ਬੈਲ ਬੌਟਮ ਇੱਕ ਸੱਚੀ ਕਹਾਣੀ ‘ਤੇ ਅਧਾਰਤ ਇੱਕ ਜਾਸੂਸ ਥ੍ਰਿਲਰ ਹੈ ਅਤੇ 19 ਅਗਸਤ ਨੂੰ ਸਿਨੇਮਾਘਰਾਂ ਵਿੱਚ ਆਵੇਗੀ।