Connect with us

Uncategorized

ਅਮਰੀਕੀ ਰਾਸ਼ਟਰਪਤੀ ਬਾਇਡਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਵਾਰ ਹੋਈ ਗੱਲਬਾਤ, ਅਹਿਮ ਮੁੱਦਿਆਂ ‘ਤੇ ਹੋਈ ਚਰਚਾ

Published

on

pm narendra modi and us president joe biden

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਅਮਰੀਕਾ ਰਾਸ਼ਟਰਪਤੀ ਜੋਅ ਬਾਇਡਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਤੇ ਬਾਇਡਨ ਵਿਚਕਾਰ ਖੇਤੀ ਮੁੱਦਿਆਂ ਤੋਂ ਇਲਾਵਾ ਇੰਡੋ-ਪੈਸੀਫਿਕ ਤਕ ਦੇ ਅਹਿਮ ਵਿਸ਼ਿਆਂ ‘ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਦੱਸਿਆ ਕਿ ‘ਅਮਰੀਕਾ ਰਾਸ਼ਟਰਪਤੀ ਜੋਅ ਬਾਇਡਨ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਸੀਂ ਖੇਤਰੀ ਮੁੱਦਿਆਂ ‘ਤੇ ਚਰਚਾ ਕੀਤੀ ਤੇ ਪੌਣ-ਪਾਣੀ ਪਰਿਵਰਤਨ ਖ਼ਿਲਾਫ਼ ਆਪਣੇ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਵੀ ਸਹਿਮਤ ਹੋਏ।’

ਪ੍ਰਧਾਨ ਮੰਤਰੀ ਮੋਦੀ ਨੇ ਇਕ ਹੋਰ ਟਵੀਟ ‘ਚ ਲਿਖਿਆ ਕਿ ‘ਰਾਸ਼ਟਰਪਤੀ ਜੋਅ ਬਾਇਡਨ ਤੇ ਮੈਂ ਇਕ ਨਿਯਮ ਆਧਾਰਤ ਕੌਮਾਂਤਰੀ ਆਦੇਸ਼ ਲਈ ਵਚਨਬੱਧ ਹਾਂ। ਅਸੀਂ ਇੰਡੋ-ਪੈਸੀਫਿਕ ਖੇਤਰ ਤੇ ਉਸ ਤੋਂ ਅੱਗੇ ਦੀ ਸ਼ਾਂਤੀ ਤੇ ਸੁਰੱਖਿਆ ਲਈ ਆਪਣੀ ਰਣਨੀਤਕ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਲਈ ਤਤਪਰ ਹਾਂ।’ ਚੀਨ ਦੇ ਨਾਲ ਚੱਲ ਰਹੇ ਸਰਹੱਦੀ ਵਿਵਾਦ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਿਚਕਾਰ ਹੋਈ ਚਰਚਾ ਕਾਫੀ ਅਹਿਮ ਹੈ।

ਅਮਰੀਕਾ ਕਈ ਵਾਰ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ‘ਤੇ ਚਿੰਤਾ ਜ਼ਾਹਿਰ ਕਰ ਚੁੱਕਾ ਹੈ।  ਜੋਅ ਬਾਇਡਨ ਨਾਲ ਚਰਚਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਜਿੱਤ ‘ਤੇ ਵਧਾਈ ਸੰਦੇਸ਼ ਵੀ ਭੇਜ ਚੁੱਕੇ ਹਨ। ਉਦੋਂ ਪੀਐੱਮ ਮੋਦੀ ਨੇ ਆਪਣੇ ਸੰਦੇਸ਼ ਵਿਚ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਾਲ ਖੜ੍ਹੇ ਹਨ।

ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਸਾਂਝੇਦਾਰੀ ਤੇ ਸਾਂਝੇ ਮੁੱਲਾਂ ‘ਤੇ ਆਧਾਰਤ ਹਨ। ਮੈਂ ਬਾਇਡਨ ਦੇ ਨਾਲ ਕੰਮ ਕਰਨ ਤੇ ਭਾਰਤ ਤੇ ਅਮਰੀਕਾ ਦੀ ਹਿੱਸੇਦਾਰੀ ਨੂੰ ਨਵੇਂ ਮੁਕਾਮ ਤਕ ਪਹੁੰਚਾਉਣ ਲਈ ਵਚਨਬੱਧ ਹਾਂ। ਪ੍ਰਧਾਨ ਮੰਤਰੀ ਮੋਦੀ ਤੇ ਜੋਅ ਬਾਇਡਨ ਵਿਚਕਾਰ ਚਰਚਾ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ ਅਤੇ ਅਮਰੀਕੀ ਫ਼ੌਜਾਂ ਰਾਜਸਥਾਨ ‘ਚ ਜੰਗੀ ਮਸ਼ਕਾਂ ਕਰ ਰਹੀਆਂ ਹਨ। ਅਜਿਹੇ ਸਮੇਂ ਜਦੋਂ ਬਾਇਡਨ ਪ੍ਰਸ਼ਾਸਨ ਸਾਫ਼ ਕਹਿ ਚੁੱਕਾ ਹੈ ਕਿ ਚੀਨ ਬਾਰੇ ਟਰੰਪ ਦੇ ਕਾਰਜਕਾਲ ਦੀਆਂ ਨੀਤੀਆਂ ‘ਚ ਬਦਲਾਅ ਨਹੀਂ ਆਵੇਗਾ।