Amritsar
ਕੋਰੋਨਾ ਲਈ ਮੁਸਲਿਮ ਭਾਈਚਾਰੇ ਨੂੰ ਦੋਸ਼ੀ ਠਹਿਰਾਉਣ ਦੇ ਦੋਸ਼ ਵਿੱਚ ਸੁਰੀ ਗ੍ਰਿਫ਼ਤਾਰ

ਅਫਵਾਹਾਂ ਅਤੇ ਵਿਵਾਦਿਤ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਅੰਮ੍ਰਿਤਸਰ ਪੁਲਿਸ ਨੇ ਸ਼ਿਵ ਸੈਨਾ ਟਕਸਾਲੀ ਹਿੰਦੂ ਨੇਤਾ ਸੁਧੀਰ ਕੁਮਾਰ ਸੁਰੀ ਨੂੰ ਗ੍ਰਿਫ਼ਤਾਰ ਕੀਤਾ ਹੈ।
DSP ਜੰਡਿਆਲਾ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸ਼ਿਕਾਇਤ ਬਾਕਸ ਵਿੱਚ ਸੁਧੀਰ ਕੁਮਾਰ ਸੁਰੀ ਵਿਰੁੱਧ ਸ਼ਿਕਾਇਤ ਮਿਲੀ ਸੀ, ਜਿਸ ਵਿਚ ਲਿਖਿਆ ਸੀ, ਸੁਰੀ ਨੇ ਇਕ ਪੋਸਟ ਰਾਹੀਂ ਕੋਰੋਨਾ ਵਾਇਰਸ ਲਈ ਮੁਸਲਿਮ ਧਰਮ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਅਤੇ ਲੋਕਾਂ ਨੂੰ ਗੁਮਰਾਹ ਕਰਕੇ ਮੁਸਲਮਾਨਾਂ ਨੂੰ ਗੋਲੀ ਮਾਰਨ ਦੀ ਗੱਲ ਕਰ ਰਿਹਾ ਹੈ। ਜਿਸ ਉਪਰ ਤੁਰੰਤ ਐਕਸ਼ਨ ਲੈਦਿਆਂ ਪੁਲਿਸ ਨੇ ਸੁਧੀਰ ਕੁਮਾਰ ਸੁਰੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।