Connect with us

Punjab

ਪੰਜਾਬ ‘ਚ NRI ‘ਤੇ ਚੱਲੀ ਪੁਲਿਸ ਦੀ ਲਾਠੀ

Published

on

5ਅਕਤੂਬਰ 2023: ਪੰਜਾਬ ਪੁਲਿਸ ‘ਤੇ ਹੁਣ ਇੱਕ NRI ਦੀ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਾ ਹੈ। ਇਟਲੀ ਦੇ ਨਾਗਰਿਕ ਨੇ ਇਸ ਦੀ ਸ਼ਿਕਾਇਤ ਦਿੱਲੀ ਸਥਿਤ ਇਟਲੀ ਦੇ ਦੂਤਾਵਾਸ ਨੂੰ ਕੀਤੀ ਹੈ। ਸ਼ਿਕਾਇਤ ਦੀ ਕਾਪੀ ਡੀਜੀਪੀ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਵੀ ਭੇਜੀ ਗਈ ਹੈ। ਸ਼ਿਕਾਇਤ ਵਿੱਚ ਇਟਾਲੀਅਨ ਨਾਗਰਿਕ ਨੇ ਪੁਲੀਸ ’ਤੇ ਕੁੱਟਮਾਰ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਦੋਸ਼ ਲਾਏ ਹਨ।

ਜਾਣਕਾਰੀ ਮੁਤਾਬਕ ਇਹ ਘਟਨਾ ਹੁਸ਼ਿਆਰਪੁਰ ਦੇ ਪਿੰਡ ਮੇਗੋਵਾਲ ਗੰਜੀਆਂ ਦੀ ਹੈ। ਇਹ ਘਟਨਾ ਇਟਲੀ ਦੇ ਮਿਲਾਨ ਵਿੱਚ ਰਹਿਣ ਵਾਲੇ ਨਵਜੋਤ ਸਿੰਘ ਕਲੇਰ ਨਾਲ ਵਾਪਰੀ ਹੈ। ਨਵਜੋਤ ਸਿੰਘ ਨੇ ਦੱਸਿਆ ਕਿ ਉਹ ਡੇਢ ਸਾਲ ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਰਹਿ ਰਿਹਾ ਸੀ। 28 ਸਤੰਬਰ ਨੂੰ ਖੇਤਾਂ ਵਿੱਚ ਕੰਮ ਕਰਦੇ ਸਮੇਂ ਰਿਸ਼ਤੇਦਾਰ ਪ੍ਰੀਤਪਾਲ ਸਿੰਘ ਦਾ ਫੋਨ ਆਇਆ ਕਿ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਅਣਖੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।